ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)


ਲੈਕੇ ਆਯਾ,ਅਰ ਯੁਧ ਜਿੱਤਕੇ ਦਿੱਲੀ ਦੀ ਪਾਤਸ਼ਾਹੀ ਪਾਈ
ਫੇਰ ਗੁਰੂ ਜੀ ਅੱਗੇ ਬੇਨਤੀ ਕੀਤੀ ਜੋ ਕੁਛ ਸੇਵਾ ਕਹੋ,ਗੁਰੂਜੀ
ਆਖਿਆ ਧਰਮ ਵਿੱਚ ਦ੍ਰਿੜ ਰਹਿਣਾ;ਬਿਅਦਲੀ ਨਾ ਕਰਣੀ
ਅਰ ਸਾਡੇ ਕੋਲ ਬਾਰੰ ਬਾਰ ਮੇਲਕਰਨਵਾਸਤੇਨਹੀਂ ਆਉਣਾ।

ਕਾਂਡ ੯


ਇੱਕ ਮਾਣਾ ਨਾਮੇ ਸਿੱਖ ਗੁਰੂ ਜੀਦੇ ਕੋਲ ਰਹੇ, ਕੜਾਹ
ਪ੍ਰਸਾਦ ਅਰ ਲੰਗਰਵਿੱਚੋਂ ਭੋਜਨਖਾਇ ਖਾਇਕੇ ਰਿਸਟ ਪੁਸ਼ਟ
ਹੋਗਿਆ,ਕਿਸੇ ਸਿੱਖਦਾਬਚਨ ਨਾ ਮੰਨੇ-ਅਰ ਨਾ ਲੰਗਰ ਦੀ
ਸੇਵਾ ਕਰੇ ਈਰਖਾ ਸਭ ਨਾਲ ਰੱਖੋ ਕਹੇ ਭਈ ਮੈਂ ਕਿਸੇ ਦਾ
ਨੌਕਰ ਨਹੀਂ-ਗੁਰੂਜੀਦਾਸਿੱਖ ਹਾਂ ਜੋਟਹਿਲਦੱਸਣਗੇਕਰਾਂਗਾ
ਇੱਕ ਦਿਨ ਗੁਰੂ ਜੀ ਨੂੰ ਆਖਿਆ ਮੈਨੂੰ ਕੋਈ ਟਹਿਲ ਦੱਸੋ
ਗੁਰੂ ਜੀ ਦਾ ਬਚਨ ਹੋਯਾ,ਭਈ ਸੰਤਾਂ ਦੀ ਸੇਵਾ ਕਰਿਆਕਰ
ਮਾਣੇ ਕਿਹਾ ਮੈਂਇਨ੍ਹਾਂਦਾਗੋਲਾਨਹੀਂ ਹਾਂ,ਮੈਨੂੰ ਜੋ ਤੁਸੀਂ ਆਖੋ
ਸੋਕਰਾਂਗਾ.ਨਿੱਤਜੋਇਸੇ ਤਰਾਂ ਕਹੇ ਤਾਂ ਇੱਕ ਦਿਨ ਗੁਰੂ ਜੀ ਦਾ
ਬਚਨ ਹੋਯਾ ਜੋ ਬਨ ਵਿਖੇ ਲੱਕੜੀਆਂ ਜੋੜਕੇ ਸੜ ਮਰ