ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)


ਸੋਉਹ ਬਨ ਵਿਖੇ ਗਿਆ ਲੱਕੜੀਆਂ ਚੁਣਕੇ ਚਿਖਾ ਚਿਣੀ
ਅੱਗ ਭੜਕਦੀ ਦੇਖਕੇ ਭੈ ਆਵੇ ਸੜਨਤੇਚਿੱਤ ਨਾ ਕਰੇ,ਇਤਨੇ
ਵਿੱਚ ਇੱਕ ਚੋਰ ਆ ਪਹੁੰਚਾ,ਉਸਨੇ ਪੁਛਿਆ ਭਾਈ ਏਹ ਅੱਗ
ਕੇਹੀ ਬਲਦੀ ਹੈ ਤਾਂ ਮਾਣੇਨੇਸਾਰੀ ਕਥਾ ਸੁਣਾਈ,ਅਰਕਿਹਾ
ਜੋ ਹੁਣ ਮੇਰਾ ਜੀ ਸੜਨ ਤੇ ਨਹੀਂ ਕਰਦਾ,ਚੋਰਦੇ ਭਾਗ ਜਾਗੇ
ਤਿਸ ਕਿਹਾ ਭਾਈ ਗਹਿਣਿਆਂ ਦਾ ਡੱਬਾ ਮੈਂਥੋਂ ਲੈ, ਅਰ
ਗੁਰੂ ਦਾ ਬਚਨ ਮੈਨੂੰ ਮੁੱਲ ਦੇ ਦਿਹ, ਮਾਣੇ ਦਾ ਮਨ ਲੋਭ
ਵਿੱਚ ਆਯਾ ਅਤੇ ਉਸਨੇ ਗਹਿਣਿਆਂ ਦਾ ਡੱਬਾ ਲੈਲਿਆ ॥
ਅਰ ਬਚਨ ਮੁੱਲ ਵੇਚ ਦਿੱਤਾ । ਪਰਤੀਤ ਧਾਰਕੇ ਚੋਰ
ਸੜ ਮੋਯਾ,ਅਤੇਗੁਰੂ ਨਾਨਕ ਜੀਦੇ ਚਰਨਾਂ ਵਿੱਚ ਜਾ ਵੱਸਿਆ
ਇਧਰ ਮਾਣਾ ਗਹਿਣੇਵੇਚਦਾਬਜ਼ਾਰੋਂਫੜਿਆਗਿਆ ਕੋਤਵਾਲ
ਨੇ ਹਾਕਮ ਪਾਸ ਪਹੁੰਚਾਯਾ। ਉਸਨੇ ਮਾਲ ਮਾਲਕ ਨੂੰਦਵਾਯਾ
ਅਰ ਮਾਣੇ ਨੂੰ ਫਾਹੇ ਦੇਣਦੀਅਗ੍ਯਾ ਕੀਤੀ,ਅਰ ਦਿੱਤਾ ਗਿਆ
। ਬੇ ਮੁਖ ਲੋਕ ਪਰਲੋਕ ਦੋਵੇਂ ਗਵਾਇ ਬੈਠਦੇ ਹਨ, ਅਰ ਜੇ
ਮੂਢਤਾ ਹ੍ਰਿਦੈ ਦੀ ਨਾ ਗਈ ਤਾਂ ਨਿਰੇਕੋਲਰਹਿਣ ਨਾਲ ਗਤੀ
ਨਹੀਂ ਮਿਲਦੀ ॥