ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)


ਨੂੰ ਨਾਲ ਲਿਆਈਅਰ ਬਾਹਰ ਛੱਡ ਆਈ ਹੈਂ,ਅੰਦਰ ਸੱਦ
ਲੈ,ਓਹ ਵਰਹੇ ਦੇ ਵਰਹੇ ਹਰਿਦ੍ਵਾਰਸ਼ਨਾਨਕਰਨਵਾਲਾਗੰਗਾ
ਜੀਦਾ ਵੱਡਾ ਭਗਤ ਹੈ । ਏਹ ਗੱਲਾਂ ਬਾਹਰ ਖੜੇ ਅਮਰਦਾਸ
ਜੀਨੇ ਸੁਣੀਆਂ; ਜਾਣ ਲਿਆ ਕਿ ਗੁਰੂ ਜੀ ਅੰਤਰਯਾਮੀ
ਪੂਰਨ ਪੁਰਖ ਹਨ,ਭਾਵੇਂ ਇਹ ਗੰਗਾ ਸ਼ਨਾਨ ਦਾ ਫਲ ਮਿਲ
ਪਿਆ-ਤਾਂਸਿੱਖ ਅੰਦਰ ਸੱਦ ਕੇ ਲੈ ਗਿਆ ਕੁੜਮ ਜਾਣਕੇ ਗੁਰੂ
ਅੰਗਦ ਜੀ ਉੱਠਕੇਗਲ ਮਿਲਨਾ ਚਾਹਿਆ ਪਰ ਅਮਰਦਾਸ
ਜੀ ਹੱਥ ਜੋੜੇ ਕਿਹਾ ਜੋ ਹੇ ਸੁਆਮੀ ਤੁਸੀਂਈਸ਼ਰ ਹੋ ਮੈਂ ਕੀਟ
ਸਮਾਨ ਹਾਂ ਅਤੇ ਚਰਨੀਂ ਲੱਗੇ।ਅਜਿਹਾ ਆਨੰਦ ਹੋਯਾ ਮਾਨੇ
ਰੰਕ ਨਿਰਧਨਨੂੰਨਵੇਨਿੱਧਾਂ ਮਿਲ ਗਈਯਾਂ ਹਨ॥ ਕੀਰਤਨ
ਦਾ ਭੋਗ ਪਿਆ ਤਾਂ ਕੜਾਹ ਪ੍ਰਸਾਦ ਵਰਤਿਆ ਤਾਂ ਸਿੱਖ ਨੇ
ਬੇਨਤੀ ਕੀਤੀ ਜੋ ਲੰਗਰ ਤਿਆਰ ਹੈ ਗੁਰੂ ਜੀ ਲੰਗਰ ਵਿਚ
ਆਏ ਸੰਗਤ ਦੀ ਪੰਗਤ ਲੱਗ ਗਈ ਅਰਦਾਸ ਹੋਕੇ ਪ੍ਰਸਾਦ
ਵਰਤਣ ਲੱਗਾ,ਭਾਂਤਭਾਂਤ ਦੇ ਭੋਜਨ ਵਰਤੇ ਇੱਸ ਦਿਨ ਮਾਸ
ਬੀ ਤਿਆਰ ਸੀ ਇਸਨੂੰ ਵੰਡਦਿਆਂ ਵੇਖਕੇ ਅਮਰਦਾਸ ਜੀ
ਬਿਚਾਰਿਆ ਭਈ ਮੈਂ ਵੈਸ਼ਨਵਹਾਂ,ਜੋਗੁਰੂ ਜਾਣੀ ਜਾਣ ਹੈ ਤਾਂ