ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਰਣਜੀਤ ਕੌਰ ਦਾ ਦਿਲ ਆਉਣ ਵਾਲੀ ਬਿਪਤਾ ਨੂੰ ਯਾਦ ਕਰ ਕਰਕੇ ਧੜਕ ਰਿਹਾ ਹੈ ਅਤੇ ਬੁਢਾ ਸੁਲੇਮਨ ਆਪਣੇ ਦਿਲ ਦੇ ਅੰਦਰ ਸੋਚ ਰਿਹਾ ਹੈ ਕਿ ਰਣਜੀਤ ਕੌਰ ਮੇਰੀ ਅਪਾਰ ਤਾਕਤ ਦਾ ਡਰ ਮੰਨਕੇ ਅਜ ਜਰੂਰ ਮੇਰੇ ਕਾਬੂ ਵਿਚ ਆ ਜਾਵੇਗੀ। ਦਿਲਜੀਤ ਸਿੰਘ ਵਚਾਰਾ ਆਪਣੀ ਵੱਖਰੀ ਕੋਠੜੀ ਵਿਚ ਬੈਠਾ'ਗੁਰੂ' 'ਗੁਰੂ' ਕਰ ਰਿਹਾ ਹੈ। ਅਜੇ ਦੁਪਹਿਰਾਂ ਦਾ ਵੇਲਾ ਵੀ ਨਹੀਂ ਹੋਇਆ ਸੀ ਕਿ ਸੁਲੇਮਾਨ ਨੇ ਰਹਿਮਤ ਅਲੀ ਨੂੰ ਰਣਜੀਤ ਕੌਰ ਦੇ ਹਾਜਰ ਕਰਨ ਦਾ ਹੁਕਮ ਦਿੱਤਾ। ਰਹਿਮਤ ਅਲੀ ਰਣਜੀਤ ਕੌਰ ਦੇ ਕਮਰੇ ਵਿਚ ਪਹੁੰਚਾ ਅਤੇ ਓਸ ਨੂੰ ਸੁਲੇਮਾਨ ਦਾ ਹੁਕਮ ਜਾਂ ਸੁਣਾਇਆ। ਵਿਚਾਰੀ ਬਿਪਤਾ ਦੀ ਮਾਰੀ ਦੁਖਿਆਰੀ ਰਣਜੀਤ ਕੌਰ ਨੇ ਹੁਕਮ ਸੁਣ ਕੇ ਇਕ ਠੰਢਾ ਹਾਹੁਕਾ ਭਰਿਆ ਅਤੇ ਉੱਠਕੇ ਰਹਿਮਤ ਅਲੀ ਦੇ ਨਾਲ ਤੁਰਨ ਲੱਗੀ। ਰਹਿਮਤ ਅਲੀ ਜੋ ਸੁਭਾ ਦਾ ਵਡਾ ਤਰਸਵਾਨ ਅਤੇ ਨਰਮ ਦਿਲ ਆਦਮੀ ਸੀ, ਰਣਜੀਤ ਕੌਰ ਨੂੰ ਉਠਕੇ ਤੁਰਦੀ ਦੇਖਕੇ ਆਖਣ ਲੱਗਾ "ਬੀਬੀ। ਤੂੰ ਪੱਥਰ ਦਿਲ 'ਸੁਲੇਮਾਨ' ਪਾਸ ਚੱਲੀ ਤਾਂ ਹੈ ਪਰ ਏਹ ਤਾਂ ਦੱਸ ਕਿ ਉਸਦੀ ਗੱਲਦਾਕੀ ਉੱਤਰ ਦੇਵੇਂਗੀ?'

ਰਣਜੀਤ ਕੌਰ ਨੇ ਰਹਿਮਤ ਅਲੀ ਦੇ ਚੇਹਰੇ ਵੱਲ ਨੀਝ ਲਾਕੇ ਤੱਕਿਆ ਅਤੇ ਫੇਰ ਕਹਿਣ ਲਗੀ "ਉਸਦੀ ਗੱਲ ਦਾ ਉਤਰ ਓਹੋ ਹੈ ਜੋ ਮੈਂ ਅੱਗੇ ਦੇ ਚੁਕੀ ਹਾਂ, ਸਿੰਘ ਬੱਚੀਆਂ ਜੋ ਕੁਝ ਕਹਿਣਾ ਹੁੰਦਾ ਹੈ ਇੱਕੋ