ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

ਦੀ ਹੁਕਮ ਅਦੂਲੀ ਕਰਕੇ ਦੁਨੀਆਂ ਵਿਚ ਕੋਈ ਆਦਮੀ ਜੀਉਂਦਾ ਨਹੀਂ ਰਹਿ ਸਕਦਾ, ਤੇਰੇ ਖ਼ਾਵੰਦ ਨੇ ਵੀ ਮੇਰੀ ਹੁਕਮ ਅਦੂਲੀ ਕੀਤੀ ਹੈ, ਏਸ ਲਈ ਅੱਜ ਹਾਲਾਂ ਓਸਨੂੰ 'ਜਿੰਨੇ ਦੋਜ਼ਖ' ਦੀ ਭੇਟਾ ਕੀਤਾ ਜਾਵੇਗਾ ਅਤੇ ਕੱਲ ਵੀ ਜੇ ਤੂੰ ਇਨਕਾਰ ਕੀਤਾ ਤਾਂ ਤੇਰਾ ਵੀ ਓਹੋ ਹਾਲ ਹੋਵੇਗਾ (ਸਿਪਾਹੀਆਂ ਨੂੰ) ਸਿਪਾਹੀਓ ! ਜਾਓ, ਏਸਦੀਆਂ ਮੁਸ਼ਕਾਂ ਖੋਲ੍ਹ ਕੇ ਏਸ ਨੂੰ ਓਸੇ ਕੋਠੜੀ ਵਿਚ ਛੱਡ ਆਓ।

ਛਿਨਾਂ ਦੇ ਪਲ, ਪਲਾਂ ਦੀਆਂ ਘੜੀਆਂ ਅਤੇ ਘੜੀਆਂ ਦੇ ਪਹਿਰ ਹੁੰਦਿਆਂ ਦਿਨ ਬੀਤ ਗਿਆ, ਸੂਰਜ ਡੁਬ ਗਿਆ ਅਤੇ ਰਾਤ ਦਾ ਹਨੇਰਾ ਚਹੁੰ ਪਾਸੀਂ ਪਸਰਨ ਲੱਗਾ। ਰਣਜੀਤ ਕੌਰ ਆਪਣੀ ਕੋਠੜੀ ਵਿਚ ਬੈਠੀ ਕਿਸੇ ਆਉਣ ਵੇਲੇ ਭਿਆਨਕ ਵੇਲੇ ਦੀ ਉਡੀਕ ਕਰ ਰਹੀ ਸੀ, ਚਾਬਕਾਂ ਦੀ ਮਾਰ ਨਾਲ ਓਸਦਾ ਸਰੀਰ ਆਕੜਿਆ ਹੋਇਆ ਸੀ ਜਿਸ ਕਰਕੇ ਹਿੱਲਣਾ ਜੁੱਲਣਾ ਕਠਨ ਸੀ, ਜਿਉਂ ਜਿਉਂ ਹਨੇਰਾ ਵਧਦਾ ਜਾਂਦਾ ਸੀ ਤਿਉਂ ਤਿਉਂ ਓਸਦਾ ਕਲੇਜਾ ਵਧੇਰੇ ਜ਼ੋਰ ਨਾਲ ਧੜਕਦਾ ਸੀ । ਹਿਰਦੇ ਵਿਚੋਂ ਵਾਹਗੁਰੂ ਅੱਗੇ ਬੇਨਤੀ ਅਤੇ ਮੂੰਹ ਵਿੱਚੋਂ 'ਗੁਰੂ, ਸਤਗੁਰੂ, ਅਤੇ ਵਾਹਗੁਰੂ' ਦੇ ਸ਼ਬਦ ਨਿਕਲ ਰਹੇ ਸਨ। ਓਹ ਬਹੁਤੀ ਏਹਨਾਂ ਸੋਚਾਂ ਵਿਚ ਸੀ ਕਿ ਖਬਰੇ ਰਹਿਮਤ ਅਲੀ ਆਪਣਾ ਕਰਾਰ ਪੂਰਾ ਕਰੇ ਕਿ ਨਾਂ, ਅਤੇ ਮੈਨੂੰ ਆਪਣੇ ਪਤੀ ਦਾ ਅੰਤ ਸਮੇਂ ਦਰਸ਼ਨ ਕਰਨ ਦਾ ਮੌਕਾ ਮਿਲੇ ਕਿ ਨਾਂ, ਓਸਦੀਆਂ ਏਹਨਾਂ ਸੋਚਾਂ ਦੀ ਲੜੀ ਓਸ ਵੇਲੇ ਟੁੱਟੀ ਜਦ ਕਿ