ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੨)

ਓਸ ਵੇਲੇ ਚਾਨਣ ਅਜੇ ਚੰਗੀ ਤਰਾਂ ਨਹੀਂ ਹੋਇਆ ਸੀ, ਮੈਂ ਬਾਣੀ ਪੜ੍ਹਦੀ ਅਤੇ ਪਾਠ ਕਰਦੀ ਠੰਢੀ ਠੰਢੀ ਹਵਾ ਭਖਦੀ ਕੁਝ ਦੂਰ ਨਿਕਲ ਗਈ, ਅੱਗੇ ਮੈਂ ਸਰਰ ਕਰਕੇ ਇਕ ਹਰਨ ਨੂੰ ਲੰਘਦੇ ਅਤੇ ਓਸ ਦੇ ਮਗਰ ਤਿੰਨਾਂ ਪਠਾਣਾਂ ਨੂੰ ਘੋੜਿਆਂ ਤੇ ਸਵਾਰ ਭੱਜੇ ਆਉਂਦੇ ਦੇਖਿਆ | ਹਰਨ ਤਾਂ ਨਿਕਲ ਗਿਆ। ਪਰ ਪਠਾਣਾਂ ਨੇ ਮੈਨੂੰ ਘੇਰ ਲਿਆ, ਮੈਂ ਆਪਣੀ ਕਟਾਰ ਕੱਢਕੇ ਇਕ ਨੂੰ ਫੱਟੜ ਕੀਤਾ, ਪਰ ਏਹਨਾਂ ਦੋਹਾਂ ਨੇ ਮੇਰੀ ਕਟਾਰ ਖੋਹ ਕੇ ਮੇਰੀਆਂ ਮੁਸ਼ਕਾਂ ਬੰਨ੍ਹ ਲਈਆਂ ਅਤੇ ਗੰਢ ਜੇਹੀ ਬੰਨ੍ਹ ਕੇ ਘੋੜੇ ਤੇ ਸੁੱਟ ਕੇ ਲੈ ਭੱਜੇ । ਏਹਨਾਂ ਦਾ ਸਾਥੀ ਜੋ ਮੇਰੀ ਕਟਾਰ ਨਾਲ ਜ਼ਖਮੀਂ ਹੋਇਆ ਸੀ ਰਾਹ ਵਿਚ ਮਰ ਗਿਆ | ਪਾਤਸ਼ਾਹ ! ਏਹਨਾਂ ਨੇ ਮੇਰੇ ਉੱਤੇ ਵੱਡਾ ਧੱਕਾ ਕੀਤਾ ਹੈ | ਅ੫ ਨਿਆਇਕਰੀ ਹੋ, ਮੇਰਾ ਨਿਆਓਂ ਕਰੋ ਅਤੇ ਮੇਰੀ ਜਾਨ ਬਖਸ਼ੀ ਕਰਕੇ ਮੈਨੂੰ ਮੇਰੇ ਘਰ ਪੁਚਾ ਦਿਓ । ਮੇਰੀ ਮਾਂ ਦਾ ਹੋਰ ਕੋਈ ਪੁੱਤ੍ਰ ਧੀ ਨਹੀਂ ਅਤੇ ਉਸ ਦੀ ਜ਼ਿੰਦਗੀ ਦਾ ਸਹਾਰਾ ਕੇਵਲ ਮੈਂ ਹੀ ਹਾਂ ॥

ਕੁੜੀ ਦੀਆਂ ਗੱਲਾਂ ਸੁਣਕੇ ਬਾਦਸ਼ਾਹ ਨੇ ਅੱਖਾਂ ਲਾਲ ਕਰਕੇ ਦੋਹਾਂ ਪਠਾਣਾਂ ਵੱਲ ਤੱਕਿਆ | ਓਹ ਦੋਵੇਂ ਝੱਟ ਗੋਡਿਆਂ ਦੇ ਭਾਰ ਹੋ ਗਏ ਅਤੇ ਕਹਿਣ ਲੱਗੇ:-

'ਹਜ਼ੂਰ ! ਅਸੀ ਸੋਚਿਆ ਕਿ ਏਹ ਹਰ ਸਾਡੇ ਸ਼ਹਿਨਸ਼ਾਹ ਦੀ ਲੌਂਡੀ ਬਣਨ ਦੇ ਯੋਗ ਹੈ ਏਸ ਲਈ ਫੱੜ ਲਿਆਏ' ।

ਬਾਦਸ਼ਾਹ ਚੁੱਪ ਕਰ ਗਿਆ ਅਤੇ ਫੇਰ ਇਕ