ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੪) . ਲੌਡੀ ਜਿਸਦਾ ਨਾਮ ਮਕਸੂਦਾ ਸੀ ਅਪਣੇ ਭਰਾ ਨੂੰ ਨਾਲ ਲੈ ਕੇ ਪੰਜਾਬ ਵੱਲ ਰਵਾਨਾ ਹੋ ਗਈ । -- -- ਨੂੰ ਕਾਂਡ-੧੪ ਹੈ ਜਿਸ ਦਿਨ ਰਣਜੀਤ ਕੌਰ ਗੁੰਮ ਹੋ ਕੇ ਰਚੇ ਰਚਾਏ ਵਿਆਹ ਦੇ ਸ਼ੁਭ ਸਮਾਗਮ ਦੀਆਂ ਖੁਸ਼ੀਆਂ ਨੂੰ ਵੈਰਾਗ ਅਤੇ ਚਿੰਤਾ ਦੇ ਰੂਪ ਵਿਚ ਪਲਟ ਗਈ ਸੀ,ਓਸ ਦਿਨ ਤੋਂ ਲੈ ਕੇ ਮਿਸਲ ਦੇ ਸਿੰਘਾਂ ਨੇ ਕਈ ਵਾਰੀ ਓਸਦੀਆਂ ਭਲਾਂ ਕੀਤੀਆਂ, ਦੁਰ ਦੁਰ ਤਕ ਖੋਜਾਂ ਕੀਤੀਆਂ ਅਤੇ ਕਈ ਸੂਹੀਆਂ ਨੂੰ ਤਕੜੇ ਇਨਾਮ ਦੇਣਦੇ ਕਰਾਰ ਕਰ ਕਰਕੇ ਉਸਦੀ ਸੂਹ ਲੈਣ ਲਈ ਭੇਜਿਆ, ਪਰ ਓਸਦਾ ਪਤਾ ਤਾਂ ਤਦ ਲਗਦਾ ਜੇ ਓਹ ਪੰਜਾਬ ਜਾਂ ਹਿੰਦੁਸਤਾਨ ਦੀਆਂ ਹੱਦਾਂ ਦੇ ਅੰਦਰ ਹੁੰਦੀ । ਪੰਜਾਬ ਦੀਆਂ ਮਾਂਵ ਦੀ ਧt i ਜੇ ਇਕ ਦਰਯਾਓ ਪਾਰ ਚਲੀ ਜਾਵੇ ਤਾਂ ਓਹਹ ਧੀਏ ਪਾਰਨਾਂ ਜਿਉਦਿਆਂ ਦੀ ਖਬਰ ਤੇ ਨਾਂ ਮੋਇਆਂ ਦੀ ਸਾਰ ਆਖ ਕੇ ਉਸਨੂੰ ਮੋਇਆਂ ਵਿਚ ਚਿਣ ਛੱਡਦੀਆਂ ਹਨ ਤੇ ਏਥੇ ਤਾਂ ਰਣਜੀਤ ਕੌਰ ੬ ਦਰਯਾਵਾਂ ਤੋਂ ਪਾਰ ਲੰਘ ਕੇ ਕਠਨ ਪਹਾੜ ਦਾ ਲੰਮਾਂ ਸਿਲਸਿਲਾ ਵੀਂ 'ਟੱਪ ਚੁਕੀ ਸੀ, ਓਸਦੀ ਖਬਰ ਸੁਰਤ ਕਿੱਥੋਂ ਆਉਂਦੀ ? ਅਤੇ ਕੌਣ ਲਿਆਉਂਦਾ · ?