ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

....................
ਕੌਣ ਮਿਲਾਏ ਮਿਰੀ ਰਣਜੀਤ, ਮਿਰੀ ਰਣਜੀਤ
ਨ ਵਿਚ ਸੰਸਾਰ। ਮਿਰੀ ਰਣਜੀਤ, ਹੋਈ ਸ਼ਾਹੀਦ,
ਗਈ ਹੈ ਪਹੁੰਚ ਗੁਰੂ ਦਰਬਾਰ। ਮਿਲਾਵੇ ਕੌਣ,
ਦਿਖਾਵੇ ਕੌਣ, ਪੁਚਾਵੇ ਕੌਣ, ਗੁਰੂ ਦਰਬਾਰ।
ਰੋਏ ਸੌ ਸਾਲ, ਆਏ ਹੁਣ ਕਾਲ,ਜਾਵਾਂ ਤਤਕਾਲ,
 ਗੁਰੂ ਦਰਬਾਰ। ................

ਮੈਂ ਬਤੇਰਾ ਚਾਹਿਆ ਕਿ ਸੰਤ ਦੇ ਮਗਰ ਕੁਟੀਆਂ ਵਿੱਚ ਜਾਵਾਂ, ਪਰ ਓਸ ਬਿਧ ਦੇ ਤੇਜ ਮਈ ਚੇਹਰੇ ਦਾ ਮੇਰੇ ਦਿਲ ਉੱਤੇ ਐੱਨਾ ਰੋਅਬ ਪੈ ਗਿਆਸੀ ਕਿ ਓਸਦੀ ਆਯਾ ਉਲੰਘਣ ਨੂੰ ਮੇਰਾ ਹੌਸਲਾ ਨਾ ਹੀ ਪੈ ਸਕਿਆ। ਮੈਂ ਆਪਣੀ ਥਾਂ ਤੋਂ ਉੱਠਿਆ ਅਤੇ ਮੁੜ੍ਹਨ ਲਈ ਤਿਆਰ ਹੋਯਾ, ਪਰ ਮੁੜਨ ਵੇਲੇ ਮੇਰੇ ਦਿਲ ਦੇ ਅੰਦਰ ਬੇਅੰਤ ਖਿਆਲ ਫੁਰ ਰਹੇ ਸਨ। ਮੇਰੇ ਸਿਰ ਨੂੰ ਚੱਕਰ ਆ ਰਿਹਾ ਸੀ ਅਤੇ ਮੇਰਾ ਕਲੇਜਾ ਉਛਲ ਉਛਲ ਕੇ ਮੂੰਹ ਨੂੰ ਆ ਰਿਹਾ ਸੀ। ਜਿਉਂ ਤਿਉਂ ਕਰਕੇ ਮੈਂ ਸ਼ਹਿਰ ਹਰਦੁਆਰ ਵਿੱਚ ਪਹੁੰਚਾ ਅਤੇ ਕੁਝ ਖਾ ਪੀ ਕੇ ਲੌਢੇ ਵੇਲੇ ਦੀ ਗਡੀ ਚੜ੍ਹਕੇ ਦੂਜੇ ਦਿਨ ਸਵੇਰੇ ਹੀ ਅੰਮ੍ਰਿਤਸਰ ਪਹੁੰਚ ਗਿਆ।

ਓਹਨਾਂ ਕਾਗਤਾਂ ਨੂੰ ਪੜ੍ਹਨ ਲਈ ਮੇਰੇ ਦਿਲ ਦੇ ਅੰਦਰ ਬੇਚੈਨੀ ਜੇਹੀ ਲਗ ਰਹੀ ਸੀ। ਸ੍ਰੀ ਹਰਮੰਦਰ ਜੀ ਦੇ ਦਰਸ਼ਨਾਂ ਨਾਲ ਅੱਖਾਂ ਅਤੇ ਕਲੇਜੇ ਨੂੰ ਸੀਤਲ ਕਰਕੇ ਸਾਰਿਆਂ ਤੋਂ ਪਹਿਲਾ ਕੰਮ ਜੋ ਮੈਂ ਕੀਤਾ ਓਹ ਆਪਣੇ ਏਕਾਂਤ ਕਮਰੇ ਵਿਚ ਬੈਠਕੇ ਓਹਨਾਂ ਕਾਗਤਾਂ