ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਦੇ ਅਰਪਣ ਕਰਨ ਦਾ ਇਕਰਾਰ ਕਰਨਾ ਪਿਆ।

ਏਸੇ ਸਮੇਂ ਵਿਚ ਅੰਗੇਜ਼ਾਂ ਦੀ ਸੁਲਤਾਨ ਟੀਪੂ ਨਾਲ ਸਖ਼ਤ ਲੜਾਈ ਹੋਈ ਜਿਸਨੂੰ ਮੈਸੂਰ ਦੀ ਤੀਜੀ ਲੜਾਈ ਆਖਦੇ ਹਨ । ਏਸ ਲੜਾਈ ਵਿਚ ਅੰਗੇਜ਼ਾਂ ਨੇ ਨਜ਼ਾਮ ਹੈਦਰਾਬਾਦ ਤੇ ਮਰਹਟਿਆਂ ਨੂੰ ਆਪਣੇ ਨਾਲ ਗੰਢ ਕੇ ਬਹਾਦਰ ਤੇ ਲੜਾਕੇ ਟੀਪੂ ਨੂੰ ਅਜੇਹੀ ਸਖਤ ਹਾਰ ਦਿੱਤੀ ਕਿ ਓਹ ਵਿਚਾਰਾ ਮੁੜ ਨਾਂ ਉਠ ਸਕਿਆ । ਏਹਨਾਂ ਦਿਨਾਂ ਵਿਚ ਹੀ ਹਿੰਦੁਸਤਾਨ ਉੱਤੇ ਰਾਜ ਕਰਨ-ਵਾਸਤੇ ਵਲੈਤ ਵਿਚ “ਪਿਟਸ ਇੰਡੀਆ ਬਿੱਲ' ਪਾਸ ਹੋਇਆ ਅਤੇ ਹਿੰਦੁਸਤਾਨ ਦਾ ਰਾਜ ਪ੍ਰਬੰਧ ਸ਼ਹਿਨ ਸ਼ਾਹ ਦੇ ੧ ਵਜੀਰ ਅਤੇ ੬ ਮੈਂਬਰਾਂ ਦੀ ਕਮੇਟੀ ਦੇ ਹੱਥ ਵਿਚ ਦਿਤਾ ਗਿਆ। ਏਸ ਸਮੇਂ ਦੱਖਣ ਅਤੇ ਪੂਰਬ ਵਲ ਅੰਗ੍ਰੇਜ਼ੀ ਰਾਜ ਦਾ ਚੰਦ੍ਰਮਾਂ ਉਦੇ ਹੋ ਕੇ ਦਿਨੋਂ ਦਿਨ ਸਵਾਈਆਂ ਕਲਾਂ ਵਾਲਾ ਹੁੰਦਾਜਾ ਰਿਹਾ ਸੀ ਜੋ ਅੰਤ ਪੰਜਾਬ ਦੇ ਅੰਗੇਜ਼ੀ ਇਲਾਕੇ ਵਿਚ ਸ਼ਾਮਲ ਹੋਣ ਦੇ ਦਿਨ ਸੋਲਾਂ ਕਲਾਂ ਸੰਪੂਰਨ ਹੋ ਗਿਆ।

ਏਹ ਤਾਂ ਸੀ ਪੁਰਬ ਅਤੇ ਦੱਖਣ ਦਾ ਹਾਲ, ਪਰ ਏਧਰ ਪੰਜਾਬ ਵਿਚ ਪੰਜਾਬ ਦੇ ਸ਼ੇਰ ਸਿਖਾਂ ਦਾ ਬੋਲ ਬਾਲਾ ਸੀ। ਭਾਵੇਂ ਪੰਜਾਬ ਦੀ ਧਰਤੀ 'ਗਰੀਬ ਦੀ ਜੋ ਜਣੇ ਖਣੇ ਦੀ ਭਾਬੀ' ਬਣੀ ਹੋਈ ਸੀ, ਕਿਉਂਕਿ ਪੰਜਾਬ ਦਾ ਕੋਈ ਇਕ ਖਾਸ ਹਾਕਮ ਨੀਯਤ ਨਾਂ ਹੋਣ ਕਰਕੇ ਦਿੱਲੀ ਦਾ ਨਾਮ ਮਾਤ੍ਰ ਮੁਸਲਮਾਨ ਪਾਤਸ਼ਾਹ ਆਲਮਸ਼ਾਹ ਏਸਨੂੰ ਆਪਣੀ ਸਮਝਦਾ ਸੀ, ਕਾਬਲ ਦਾ ਪਠਾਣ ਜ਼ਮਾਨ ਸ਼ਾਹ ਏਸ ਨੂੰ ਆਪਣੇ ਤਾਬੇ ਜਾਣਦਾ ਸੀ, ਅਤੇ ਮਰਹਟੇ