ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

(੨੬) ਪਾਉਂਦੇ ਅਤੇ ਮੁਸਲਮਾਨਾਂ ਨੂੰ ਤੰਗ ਕਰਦੇ ਰਹਿੰਦੇ ਸਨ । ਏਧਰ ਪਾਤਸ਼ਾਹ ਆਲਮ ਸ਼ਾਹ ਅਤੇ ਉਸਦੇ ਅਮੀਰਾਂ ਵਜ਼ੀਰਾਂ ਦੀ ਆਪੋ ਵਿੱਚ ਵਿਗੜ ਗਈ, ਅਮੀਰਾਂ ਨੇ ਪਾਤਸ਼ਾਹ ਨੂੰ ਤਾਂ ਕੈਦ ਕਰ ਲਿਆ ਪਰ ਮਰਹਟਿਆਂ ਨੂੰ ਆਪਣੇ ਗਲੋਂ ਲਾਹੁਣ ਵਾਸਤੇ ਓਹਨਾਂ ਨੇ ਸਿੱਖਾਂ ਨੂੰ ਆਪਣੀ ਸਹਾਇਤਾ ਲਈ ਸੱਦਣ ਦੀ ਸਲਾਹ ਕੀਤੀ । ਓਹਨਾਂ ਨੇ ਸੋਚਿਆ ਕਿ ਸਿੱਖ ਵੱਡੇ ਬਹਾਦਰ ਤੇ ਸੂਰਬੀਰ ਵਨ ਅਤੇ ਲੜਕੇ ਮਰਹਟਿਆਂ ਦਾ ਟਾਕਰਾ ਓਹੋ ਕਰ ਸਕਦੇ ਹਨ । ਸਿੱਖਾਂ ਨੂੰ ਸੱਦ ਕੇ ਮਰਹਟਿਆਂ ਨਾਲ ਲੜਾਉਣਾ ਮਾਨੋ ਵੈਰੀ ਦੀ ਛਾਤੀ ਉੱਤੇ ਸੱਪ ਮਾਰਨਾਂ ਸੀ । ਦੋਹਾਂ ਵਿਚੋਂ ਕੋਈ ਮਰੇ ਪਰ ਮੁਸਲਮਾਨਾਂ ਦਾ ਦੋਹੀਂ ਪਾਸੀਂ ਲਾਭ ਸੀ, ਕਿਓਕਿ ਸਿੱਖ ਤੇ ਮਰਹੱਦੇ ਦੋਵੇਂ ਹੀ ਮੁਸਲਮਾਨਾਂ ਦੇ ਤਕੜੇ ਤੇ ਦੁਖਦੇਵੇ ਸ਼ਭ ਸਨ । ਗੱਲ ਕੀ ਦਿੱਲੀ ਦੇ ਅਮੀਰਾਂ ਨੇ ਸਰਦਾਰ ਬਘੇਲ ਸਿੰਘ ਨੂੰ ਸੱਦ ਕੇ ਸਹਾਇਤਾ ਲਈ ਯਾਚਨਾ ਕੀਤੀ । ਦਿਆਲ ਸਰਦਾਰ ਬਘੇਲ ਸਿੰਘ ਨੇ ਜੋ ਸ਼ਰਨ ਆਵੈ ਤਿਸ ਕੰਠ ਲਵੇ ਦੇ ਅਸੂਲ ਨੂੰ ਪਾਲਦੇ ਹੋਏ ਮਰਹੱਟਿਆਂ ਨੂੰ ਕੱਢ ਦੇਣ ਦਾ ਕਰਾਰ ਕਰਕੇ ਉਸਦੇ ਬਦਲੇ ਵਿੱਚ ਕੇਵਲ ਏਹੋ ਮੰਗਿਆਂ ਕਿ ਸਿੱਖਾਂ ਨੂੰ ਦਿੱਲੀ ਵਿਚ ਆਪਣੇ ਸਤਿਗੁਰਾਂ ਦੀਆਂ ਯਾਦਗਾਰ ਦੀਆਂ ਥਾਵਾਂ ਤੇ ਗੁਰਦੁਆਰੇ ਬਣਾਉਣ ਦੀ ਖੁੱਲ ਦਿੱਤੀ ਜਾਵੇ ਤੁਰਕੇ ਅਮੀਰਾਂ ਨੇ ਏਹ ਗੱਲ ਮੰਨ ਲਈ ਅਤੇ ਕਰਾਰ ਨਾਮੇਂ ਉੱਤੇ ਦਸਖਤ ਕਰ ਦਿੱਤੇ । ਇਸ ਪਰ ਬਹਾਦਰ ਸਿੱਖਾਂ ਦੀਆਂ ਫੌਜਾਂ ਪੰਜਾਬ ਵਿੱਚੋਂ ਕੱਠੀਆਂ ਹੋ ਕੇ ਦਿੱਲੀ ਵੱਲ ਚ ਪਈਆਂ