ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਇਨਾਮ ਦੇ ਕੇ ਵਿਦਿਆ ਕੀਤਾ, ਫੇਰ ਇਸਤ੍ਰੀਆਂ ਨੂੰ ਪਾਸ ਬਿਠਾ ਕੇ ਗੱਲਾਂ ਇਸ ਕਰਨ ਲੱਗੀਆਂ,ਸਿੰਘਣੀਆਂ ਦੇ ਉੱਚੇ ਕੱਦ, ਲਾਲ ਅਤੇ ਤੇਜਮਈ ਚੇਹਰੇ, ਸਾਦੀ ਪਰ ਸਜਵੀਂ ਪੁਸ਼ਾਕ ਪਾਤਸ਼ਾਹੀ ਬੇਗ਼ਮਾਂ ਦੇ ਦਿਲਾਂ ਉੱਤੇ ਡੂੰਘਾ ਅਸਰ ਪਾ ਰਹੀ ਸੀ। ਹੁੰਦਿਆਂ ਹੁੰਦਿਆਂ ਧਾਰਮਕ ਗੱਲਾਂ ਛਿੜ ਪਈਆਂ, ਸਿੰਘਣੀਆਂ ਨੇ ਭਲੀ ਪ੍ਕਾਰ ਸਿੱਧ ਕਰ ਦਿੱਤਾ ਕਿ ਖਾਲਸਾ ਧਰਮ ਹੀ ਪਵਿਤ੍ ਤੇ ਅਕਾਲੀ ਧਰਮ ਹੈ, ਅਤੇ ਏਹ ਕੋਈ ਜਰੂਰੀ ਨਹੀਂ ਕਿ ਨਿਰਾ ਮੁਹੰਮਦੀ ਮਤ ਹੀ ਸਭਦਾ ਮੁਕਤੀ ਦਾਤਾ ਹੋ ਸਕਦਾਹੈ। ਏਹਨਾਂ ਪੰਜਾਂ ਸਿੰਘਣੀਆਂ ਵਿਚ ਜੋ ਸਭ ਤੋਂ ਛੋਟੀ ਬਾਲਕਾ ਸੀ ਓਸਦੀ ਗਲ ਬਾਤ ਸਭਤੋਂਵਧੀਕਚਤੁਰਾਈਭਰੀ ਸੀ,ਓਸਦੀ ਤੇਜ਼ ਜ਼ਬਾਨ ਤੇਜ਼ ਕੈਂਚੀ ਵਾਂਗ ਮੁਹੰਮਦੀ ਮਤ ਦੇ ਮੋਟੇ ਮੋਟੇ ਅਸੂਲਾਂ ਨੂੰ ਕਤਰਦੀ ਜਾ ਰਹੀ ਸੀ। ਗੱਲ ਗੱਲ ਉੱਤੇ ਓਹ ਗੁਰਬਾਣੀ ਦਾ ਪ੍ਰਮਾਣ ਦੇਂਦੀ ਸੀ, ਸਾਰੀਆਂ ਬੇਗ਼ਮਾਂ ਉਸਦੀ ਲਿਆਕਤ ਉਤੇ ਹੈਰਾਨ ਹੋ ਰਹੀਆਂ ਸਨ ਅਤੇ ੳਸ ਨਾਲੋਂ ਵੀ ਵੱਧ ਓਸਦੀ ਮਨਮੋਹਨੀ ਤੇ ਦਿਲ ਖਿੱਚਵੀਂ ਸੁੰਦਤਾ ਓਹਨਾਂ ਦੇ ਹਿਰਦਿਆਂ ਨੂੰ ਚੀਰ ਰਹੀ ਸੀ । ਓਸਦਾ ਚੇਹਰਾ ਵੇਖ ਵੇਖ ਕੇ ਦਿਲ ਰੱਜਦਾ ਨਹੀਂ ਸੀ ਅਤੇ ਠੇਂਗਣੀਆਂ ਤੇ ਲਿੱਸੀਆਂ ਪਤਲੀਆਂ ਨਾਜ਼ਕ ਬੇਗ਼ਮਾਂ ਓਸ ਮੋਰ ਵਰਗੀ ਉੱਚੀ ਗਰਦਨ, ਚੌਧਵੀਂ ਰਾਤ ਦੇ ਚੰਦ੍ਮਾਂ ਵਰਗੇ ਸੁੰਦਰ ਚੇਹਰੇ ਅਤੇ ਸ਼ੇਰਨੀ ਵਰਗੇ ਬਲਵਾਨ ਸਰੀਰ ਵਲੀ ਭੁਜੰਗਣ ਨੂੰ ਤੱਕ ਤੱਕਕੇ ਆਪਣੇ ਆਪ ਨੂੰ ਐਉਂ ਮਾਤ ਸਮਝ ਰਹੀਆਂ ਸਨ ਜਿਸਤਰਾਂ ਚੰਦ੍ਰਮਾਂ ਚ ਸਾਮ੍ਹਣੇ ਤਾਰੇ,ਜਾਂ ਸੂਰਜ ਦੇ ਸਾਮ੍ਹਣੇ