(੪੮)
ਹੋ ਰਹੀਆਂ ਹਨ। ਗਲ ਕੀ ਹਰ ਪਾਸੇ ਪ੍ਸੰਨਤਾ ਹੀ ਪ੍ਸੰਨਤਾ ਵਰਸ ਰਹੀ ਹੈ॥
ਔਹ ਵੇਖੋ ! ਪੂਰਬ ਪਾਸੇ ਵੱਲੋਂ ਸ਼ਿਕਾਰੀ ਜਥਾ ਆ ਗਿਆ ਜਿਸਦੇ ਸ਼ਿਕਾਰ ਕੀਤੇ ਜਾਨਵਰਾਂ ਵਿਚ ੫੦, ੬੦ ਹੋਰਨਾਂ ਅਤੇ ੧੦,੧੨ ਸੂਰਾਂ ਦੇ ਬਿਨਾਂ ਇੱਕ ਚਿਤਾ੍ ਵੀ ਹੈ। ਸ਼ਿਕਾਰ ਕਰਨ ਵਾਸਤੇ ਹਰ ਰੋਜ਼ ਇਕ ਇਕ ਜੱਥਾ ਵਾਰੋ ਵਾਰੀ ਜਾਂਦਾ ਹੈ। ਏਸ ਤਰਾਂ ਇਕ ਤਾਂ ਹਰੇਕ ਸਿੱਖ ਦੇ ਮਨ ਦੀ ਚਾਹ ਪੂਰੀ ਹੋ ਜਾਂਦੀ ਹੈ ਅਤੇ ਦੂਸਰੇ ਹਰ ਇਕ ਸਿੱਖ ਸ਼ਿਕਾਰ ਕਰਨ ਵਿਚ ਪ੍ਰਬੀਨ ਹੋ ਜਾਂਦਾ ਹੈ॥
ਲੰਗਰ ਦਾ ਵੇਲਾ ਹੋ ਗਿਆ, ਦੂਰ ਦੂਰ ਤਕ ਪੰਗਤਾਂ ਲੱਗ ਗਈਆਂ, ਸਾਰੇ ਸਰਦਾਰ ਲੰਗਰ ਵਰਤਾਉਣ ਦਾ ਪ੍ਰਬੰਧ ਵਡੇ ਪੇਮ ਨਲ ਕਰ ਰਹੇ ਹਨ ਅਤੇ ਲਾਂਗਰੀ ਅਰ ਹੋਰ ਕਈ ਸਿੰਘ ਵੱਡੀ ਫੁਰਤੀ ਨਾਲ ਲੰਗਰ ਵਰਤਾ ਰਹੇ ਹਨ। ਸਿੰਘਣੀਆਂ ਨੂੰ ਸਿੰਘਣੀਆਂ ਪ੍ਰਸ਼ਾਦ ਵਰਤਾ ਰਹੀਆਂ ਹਨ। ਐਨ ਲੰਗਰ ਵਰਤਨ ਵੇਲੇ ਸਿੰਘਣੀਆਂ ਵਿਚ ਇਕ ਪਾਸਿਓਂ ਅਵਾਜ਼ ਉਠੀ 'ਜਗਜੀਤ ਕੌਰ! ਰਣਜੀਤ ਕੌਰ ਕਿਥੇ ਹੈ ?' ਅਗੋਂ ਉਤ੍ ਮਿਲਿਆ 'ਬੀਬੀ ਜੀ ! ਮੈਂ ਤੇ ਭੈਣ ਹੁਰੀ ਇਕੱਠੀਆਂ ਜੰਗਲ(ਦਿਸ਼ਾ) ਗਈਆਂ ਸਾਂ, ਓਹ ਮੈਥੋਂ ਕੁਝ ਅਗਾਹਾਂ ਲੰਘ ਗਏ ਸਨ, ਮੈਂ ਉਨ੍ਹਾਂ ਪਨੂੰ ਕਈ ਪਲ ਉਡੀਕ ਕੇ ਸੋਚਿਆ ਕਿ ਸ਼ੈਦ ਉਹ ਡੇਰੇ ਵਲ ਚਲੇ ਗਏ ਹੋਣ ਅਤੇ ਮੈਂ ਦੇਖਿਆ ਨਾਂ ਹੋਵੇ ਏਹ ਸੋਚ ਕੇ ਮੈਂ ਏਥੇ ਆ ਗਈ,ਪਰ ਏਥੇ ਮਲੂਮ ਹੋਯਾ