( ੬o )
'ਮੇਹਰ ਮਸੀਤ ਸਿਦਕ ਮੁਸਲਾ ਹਕ ਹਲਾਲ ਕੁਰਾਨ। ਸਰਮ ਸੁੰਨਤ ਸੀਲ ਰੋਜਾ ਹੋਹ ਮੁਸਲਮਾਨ' ਆਦਿ ਨਿਯਮ ਦੱਸ ਗਏ ਹਨ। ਏਹ ਵਾਕ ਉਸ ਸਤਿਗੁਰੂ ਨਾਨਕ ਦੇਵ ਜੀ ਦੇ ਹਨ ਜਿਸ ਨੇ ਤੁਹਾਡੇ ਕਾਬੇ (ਮੱਕੇ) ਨੂੰ ਆਪਣੇ ਚਰਨਾਂ ਨਾਲ ਫੇਰ ਕੇ ਜ਼ਾਹਰੀ ਕਲਾ ਵਖਾ ਦਿੱਤੀ ਸੀ। ਕਾਜ਼ੀ ਜੀ ! ਤੁਹਾਡੇ ਹੱਥ ਅੱਜ ਕੱਲ ਦੇ ਮੁਸਲਮਾਨਾਂ ਦੀ ਲਗਾਮ ਹੈ, ਤੁਸੀ ਆਪਣੀ ਪੇਟ ਪੂਜਾ ਅਤੇ ਸੁਖ ਆਰਾਮ ਵਾਸਤੇ ਭੋਲੇ ਮੁਸਲਮਾਨਾਂ ਨੂੰ ਕੁਰਾਹੇ ਨਾਂ ਪਾਓ। ਖ਼ੁਦਾ ਜੋ ਸਾਰੇ ਜਹਾਨ ਦੇ ਲੋਕਾਂ ਨੂੰ ਪੈਦਾ ਕਰਨ ਵਾਲਾ ਹੈ ਤੁਹਾਡੇ ਵਰਗਾ ਜ਼ਾਲਮ ਨਹੀਂ, ਓਸਨੂੰ ਸਾਰੀ ਦੁਨੀਆਂ ਦੇ ਲੋਕ ਇੱਕੋ ਜੇਹੇ ਹਨ ਅਤੇ ਓਸਦਾ ਨਾਮ ਜਪਣ ਵਾਲੇ ਉਸ ਦੇ ਪ੍ਯਾਰੇ ਬਣਦੇ ਹਨ, ਸਾਡਾ ਮਜ਼ਹਬ ਸਾਨੂੰ ਏਹੋ ਸਿਖ੍ਯਾ ਸਿਖਾਉਂਦਾ ਹੈ। ਤਅੱਸਬ ਅਤੇ ਹਠ ਧਰਮੀ ਦੇ ਵੱਸ ਹੋਏ ਹੋਏ ਕਾਜ਼ੀ ਸਾਹਬ ! ਸੁਣੋ, ਮੱਕੇ ਨੂੰ ਆਪਣੇ ਚਰਨਾਂ ਨਾਲ ਫੇਰਨ ਵਾਲੇ, ਕਾਬਲ ਦੀ ਮਸੀਤ ਨੂੰ ਘੋੜੇ ਵਾਂਗ ਦੁੜਾਉਣ ਵਾਲੇ ਅਤੇ ਅਭਿਮਾਨੀ ਵਲੀ ਕੰਧਾਰੀ ਦਾ ਹੰਕਾਰ ਤੋੜਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਮਜ਼ਹਬੀ ਝਗੜਿਆਂ ਬਾਬਤ ਕੀ ਫੁਰਮਾਉਂਦੇ ਹਨ:-
ਕੋਈ ਬੋਲੇ ਰਾਮ ਰਾਮ ਕੋਈ ਖੁਦਾਇ । ਕੋਈ ਸੇਵੈਗੁਸਈਆਕੋਈਅਲਾਹਿ॥੧॥ਕਾਰਣ ਕਰਣ ਕਰੀਮ। ਕਿਰਪਾ ਧਾਰਿ ਹਰੀਮ॥ ੧॥ ਰਹਾਉ ॥ ਕੋਈ ਨਾਵੈ ਤੀਰਥਿ ਕੋਈ ਹਜ ਜਾਇ। ਕੋਈ