(੭੩)
ਸ਼ਕਲ ਵੀ ਸੋਹਣੀ ਹੈ, ਪਰ ਸ਼ੋਕ ਹੈ ਕਿ ਤੇਰਾ ਜਨਮ ਕਹੇ
ਕਾਫਰਾਂ ਦੇ ਘਰ ਹੋਇਆ। ਤੂੰ ਆਪਣੀ ਵਹੁਟੀ ਨੂੰ
ਲੱਭਣ ਆਯਾ ਸੈਂ, ਪਰ ਤੇਰੀ ਚੰਗੀ ਕਿਸਮਤ ਨੇ ਤੈਨੂੰ
ਸਾਡੇ ਹੱਥ ਲਿਆ ਫੜਾਇਆ, ਤਾਕਿ ਤੈਨੂੰ ਤੇਰੇ
ਲਾਇਕ ਮਸ਼ਹਬ ਅਤੇ ਤੇਰੇ ਲਾਇਕ ਵਹੁਟੀ ਦਿਤੀ
ਜਾਵੇ। ਤੇਰੇ ਵਰਗੇ ਸੁੰਦਰ ਜੁਆਨ ਵਾਸਤੇ ਨਾਂ ਤਾਂ ਸਿਖਾਂ
ਕਫਰਾਂ ਦਾ ਮਜ਼ਹਬ ਹੀ ਚੰਗਾ ਹੈ ਅਤੇ ਨਾ ਕਾਫਰਾਂ
ਦੀਆਂ ਲੜਕੀਆਂ ਹੀ ਤੇਰੇ ਵਰਗੇ ਯੂਸਫ਼ ਦੀ ਵਹੁਟੀ
ਬਣਨ ਦੇ ਯੋਗ ਹਨ। ਹਾਂ ਹਾਂ, ਹੁਣ ਤੂੰ ਛੇਤੀ ਆਖ ਕੇ
ਤੇਨੂੰ ਕੁਫ਼ਰ ਪਣਾ ਤਿਆਗ ਕੇ ਮੋਮਨ ਬਣਨਾ ਕਬੂਲ ਹੈ,
ਤਾਂ ਜੋ ਤੇਰੇ ਏਹ ਸਾਰੇ ਬੰਧਨ ਤੋੜ ਕੇ ਤੇਰੇ ਵਾਸਤੇ ਸੁਖ
ਅਤੇ ਐਸ਼ ਦੇ ਸਾਰੇ ਸਮਿਆਨ ਕੱਠੇ ਕੀਤੇ ਜਾਣ।
ਤੇਰੇ ਵਰਗੇ ਸੁੰਦਰ ਜੁਆਨ ਨੂੰ ਹਥਕੜੀਆਂ ਬੇੜੀਆਂ ਨਾਲ
ਜਕੜੇ ਦੇਖਕੇ ਮੇਰਾ ਦਿਲ ਪ੍ਰਸੰਨ ਨਹੀਂ ਹੁੰਦਾ। ਪਰ
ਏਹ ਯਾਦ ਰੱਖੀਂ ਕਿ ਜੇਕਰ ਤੂੰ ਵੀ ਹੋਰਨਾਂ ਕਾਫਰਾਂ ਵਾਂਗ
ਇਨਕਾਰ ਹੀ ਕੀਤਾ ਤਾਂ ਵੱਡੇ ਕਸ਼ਟ ਦੇ ਦੇ ਕੇ ਕਤਲ
ਕੀਤਾ ਜਾਵੇਂਗਾ।
ਬੁਢੇ ਸੁਲੇਮਾਨ ਦੇ ਮੂੰਹੋਂ ਉਪ੍ਰੋਕਤ ਗੱਲ ਬਾਤ
ਸੁਣਕੇ ਨੌਜਵਾਨ ਕੈਦੀ ਦਾ ਚੇਹਰਾ ਤਿਮਤਿਮਾ ਉਠਿਆ,
ਉਸਦੇ ਚੇਹਰੇ ਤੇ ਨਿਰਾਸਤਾ ਦੀ ਪਿਲੱਤਣ ਦੀ ਥਾਂ
ਕਰ ਕ੍ਰੋਧ ਅਤੇ ਜੋਸ਼ ਦੀ ਲਾਲੀ ਫਿਰ ਗਈ, ਜਿਸ ਵੇਲੇ
ਉਸ ਨੇ ਆਪਣੀਆਂ ਰੋਹ ਭਚੀਆਂ ਅੱਖੀਆਂ ਸੁਲੇਮਾਨ
ਵਲ ਕਰਕੇ ਕੜਕਵੀਂ ਅਵਾਜ ਵਿਚ ਹੇਠ ਲਿਖਿਆ
ਉੱਤ੍ਰ ਦਿਤਾ ਉਸਦੇ ਬੁੱਲ੍ਹ ਫਰਕ ਰਹੇ ਸਨ ਅਤੇ