ਸਮੱਗਰੀ 'ਤੇ ਜਾਓ

ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

ਪਾਸੇ ਵਲੋਂ ਓਹੋ ਸਿਪਾਹੀ ਜਿਸਦਾ ਘੋੜਾ ਫੱਟੜ ਹੋ ਗਿਆ ਸੀ ਤਲਵਾਰ ਸੂਤੀ ਆਉਂਦਾ ਦਿੱਸਿਆ ਅਤੇ ਪਿਛਲੇ ਪਾਸੇ ਵਲੋਂ ਬਹੁਤ ਸਾਰੇ ਘੋੜਿਆਂ ਦੇ ਪੈਰਾਂ ਦੀ ਅਵਾਜ਼ ਵੀ ਆਈ। ਉਸ ਤੀਵੀਂ ਨੇ ਹੁਣ ਇਕ ਪਲ ਵੀ ਵਿਅਰਥ ਗੁਆਉਣਾ ਯੋਗ ਨਾਂ ਜਾਣਕੇ ਭੁੜਕਕੇ ਘੋੜੇ ਉੱਤੇ ਪਲਾਕੀ ਮਾਰੀ ਅਤੇ ਅੱਡੀ ਲਾ ਕੇ ਹਵਾ ਹੋਈ, ਪਰ ਹਾਇ ਕਿਸਮਤ! ਥੋੜੀ ਦੂਰ ਜਾ ਕੇ ਉਸ ਦੇ ਸਰਪੱਟ ਜਾਂਦੇ ਘੋੜੇ ਨੇ ਠੋਕਰ ਖਾਧੀ ਅਤੇ ਓਹ ਜ਼ਖਮਾਂ ਨਾਲ ਚੂਰ ਹੋਈ ਹੋਈ ਬਹਾਦਰ ਤੀਵੀਂ ਘੋੜੇ ਦੀ ਪਿੱਠ ਤੋਂ ਉਲਟ ਕੇ ਕਈ ਗਜ ਦੂਰ ਜਾ ਪਈ। ਉਸਦਾ ਬੰਦ ਬੰਦ ਫਿੱਸ ਗਿਆ ਅਤੇ ਪਲੋ ਪਲੀ ਵਿਚ ਉਸਨੂੰ ਵੀਹ ਪੰਝੀ ਸਿਆਹ ਪੋਸ਼ਾਂ ਨੇ ਆ ਕੇ ਘੇਰਾ ਪਾ ਲਿਆ।

ਏਹ ਸਿਆਹ ਪੋਸ਼ ਪਹਿਲੇ ਚਾਰ ਸਿਆਹ ਪੋਸ਼ਾਂ ਦੀ ਸੀਟੀ ਨੂੰ ਸੁਣਕੇ ਕਿਲੇ ਦੇ ਅੰਦਰੋਂ ਆਏ ਸਨ। ਏਹਨਾਂ ਨੇ ਵੱਡੀ ਬੇਦਰਦੀ ਨਾਲ ਜ਼ਖਮਾਂ ਤੇ ਸੱਟਾਂ ਨਾਲ ਚੂਰ ਹੋਈ ਹੋਈ ਤੀਵੀਂ ਦੀਆਂ ਮੁਸ਼ਕਾਂ ਬੰਨ੍ਹ ਲਈਆਂ ਅਤੇ ਇਕ ਨੇ ਨੰਗੀ ਤਲਵਾਰ ਦਖਾ ਕੇ ਪੁਛਿਆ 'ਐ ਔਰਤ! ਤੇਰਾ ਨਾਮ ਕੀ ਹੈ?' ਜਿਸ ਵੇਲੇ ਉਸ ਤੀਵੀਂ ਨੇ ਉਸਦੇ ਉੱਤਰ ਵਿਚ 'ਰਣਜੀਤ ਕੌਰ' ਕਿਹਾ ਉਸ ਵੇਲੇ ਉਸਦੇ ਬੁੱਲ੍ਹ ਸੁਕ ਰਹੇ ਸਨ, ਜ਼ਬਾਨ ਲੱਕੜ ਹੋਈ ਹੋਈ ਸੀ ਅਤੇ ਆਪਣੀ ਬੇਵਸੀ ਦੇਖਕੇ ਉਸਦੀਆਂ ਅੱਖੀਆਂ ਵਿਚ ਅੱਥਰੂ ਭਰ ਆਏ ਹੋਏ ਸਨ।

ਜਿਸ ਵੇਲੇ ਪੱਥਰ ਦਿਲ ਸਿਆਹ ਪੋਸ਼ ਬੇਵਸ