ਸਮੱਗਰੀ 'ਤੇ ਜਾਓ

ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੨੩

ਸਵਾਰਾਂ ਦੇ ਭਾਈ ਜੀ ਪਰ ਚਾੜ ਲੈ ਆਇਆ ।*

ਸਿੰਘਾਂ ਨੂੰ ਜਦ ਚੌਧਰੀ ਸਾਹਿਬ ਰਾਏ ਦੇ ਇਸ ਪਾਪ ਕਰਮ ਦਾ ਪਤਾ ਲੱਗਾ ਤਾਂ ਉਹ ਵੀ ਕੋਈ ਸਵਾ ਸੌ ਦੇ ਲਗ ਪਗ ਆਲਿਓਂ ਦੁਆਲਿਓਂ ਭਾਈ ਤਾਰਾ ਸਿੰਘ ਦੀ ਸਹਾਇਤਾ ਲਈ ਇਕੱਠੇ ਹੋ ਗਏ । ਇਨ੍ਹਾਂ ਵਿਚ ਸਰਦਾਰ ਬਘੇਲ ਸਿੰਘ ਢਿੱਲੋਂ ਦੇ ਜੱਥੇ ਨੇ ਵਿਸ਼ੇਸ਼ ਭਾਗ ਲਿਆ ।✝

ਜਾਫ਼ਰ ਬੇਗ ਦੇ ਸਵਾਰਾਂ ਨੇ ਉਥੇ ਪਹੁੰਚ ਕੇ ਪਿੰਡ ਨੂੰ ਘੇਰਾ ਪਾ ਲਿਆ ਅਤੇ ਲਗੇ ਗੋਲੀਆਂ ਦੀ ਬਰਖਾ ਵਸਾਵਣ । ਇਹਦੇ ਜਵਾਬ ਵਿਚ ਖਾਲਸੇ ਨੇ ਵੀ ਭਾਈ ਤਾਰਾ ਸਿੰਘ ਜੀ ਦੀ ਅਗਵਾਈ ਵਿਚ ਜੀਵਨ ਤੋਂ ਹੱਥ ਧੋ ਕੇ ਜਾਫ਼ਰ ਬੇਦ ਦਾ ਉਹ ਕਹਿਰ ਦਾ ਟਾਕਰਾ ਕੀਤਾ ਕਿ ਹਾਕਮ ਨੂੰ ਲੈਣ ਦੀ ਥਾਂ ਦੇਣੇ ਪੈ ਗਏ | ਸਾਰਾ ਦਿਨ ਲੋਹੇ ਨਾਲ ਲੋਹਾ ਖੜਕਦਾ ਰਿਹਾ । ਲੋਢੇ ਪਹਿਰ ਖਾਲਸਾ ਬੁਰਜ ਦੇ ਮੋਰਚਿਆਂ ਤੋਂ ਨਿਕਲ ਕੇ ਵੈਰੀ ਪਰ ਟੁੱਟ ਪਿਆ ਅਤੇ ਐਸੀਆਂ ਤੇਗਾਂ ਮਾਰੀਆਂ ਕਿ ਪੱਟੀ ਦੀ ਸੈਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ । ਉਹ ਆਪਣੇ ਕਈ ਸੌ ਸਵਾਰ ਮਰਵਾ ਕੇ ਮੈਦਾਨ ਖਾਲਸੇ ਦੀ ਭੇਟਾ ਕਰਕੇ ਆਪਣੀਆਂ ਜਾਨਾਂ ਬਚਾ ਕੇ ਨਿਕਲ ਗਏ । ਮਰਨ ਵਾਲਿਆਂ ਵਿਚ ਜਾਫ਼ਰ ਬੇਗ ਦਾ ਭਤੀਜਾ ਵੀ ਸੀ✝✝।


*ਅਗੇ ਜਾ ਕੇ ਬਢੇ ਦਲ ਦੇ ਸਿੰਘਾਂ ਨੂੰ ਸਾਹਿਬ ਰਾਏ ਨੂੰ ਸਿਖਿਆਦਾਇਕ ਮੌਤੇ ਮਾਰਿਆ (ਹਰੀ ਰਾਮ ਗੁਪਤ ਸਿਖ ਹਿਸਟਰੀ ਸਫਾ ੨੪: ਸ਼ਮਸ਼ੇਰ ਖਾਲਸਾ ਜਿਲਦ ੨ ਸਫਾ ੭੮, ੨੩੮)

✝ਸ਼ਰਦਾਰ ਤੇਜਾ ਸਿੰਘ ਤੇ ਸ: ਗੰਡਾ ਸਿੰਘ, ਏ ਸ਼ਾਰਟ ਹਿਸਟਰੀ ਆਫ਼ ਦੀ ਸਿਖਜ਼ ਸਫਾ ੧੨੦, ਰਤਨ ਸਿੰਘ ਭੰਗੂ ਪੁਰਾਤਨ ਪੰਥ ਪ੍ਰਕਾਸ਼ ਸਫ਼ਾ ੧੭੯ ਗਿਆਨ ਸਿੰਘ ਪੰਥ ਪ੍ਰਕਾਸ਼ ਸਫ਼ਾ ੪੮੮ ।

✝✝ਸਰਦਾਰ ਤੇਜਾ ਸਿੰਘ ਤੇ ਰੰਡਾ ਸਿੰਘ, ਏ ਸ਼ਾਰਟ ਹਿਸਟਰੀ ਆਫ ! ਸਿਖਕਜ਼, ਸਫਾ ੧੨੦ ।