ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੨੫

ਦੀ ਤਰ੍ਹਾਂ ਭਾਂਬੜ ਮਚਾਈ ਗਈ । ਵੈਰੀਆਂ ਦੇ ਇਸ ਅੱਤਿਆਚਾਰ ਨੇ ਨੌਜਵਾਨ ਖਾਲਸੇ ਦੇ ਜੀਵਨ ਵਿਚ ਤੂਫ਼ਾਨ-ਵਤ ਪ੍ਰੀਵਰਤਨ ਆਂਦਾ । ਸੈਂਕੜੇ ਗੁਰ-ਸਿੱਖਾਂ ਨੇ ਆਪਣੇ ਨਿੱਜੀ ਕੰਮ ਧੰਦੇ ਤਿਆਗ ਕੇ ਅੱਗੇ ਨੂੰ ਆਪਣਾ ਜੀਵਨ ਨਿਰੋਲ ਪੰਥ ਸੇਵਾ, ਅਤੇ ਜ਼ਾਲਮ ਹਕੂਮਤ ਤੋਂ ਭਾਈ ਤਾਰਾ ਸਿੰਘ ਦੀ ਹੱਤਿਆ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਇਨ੍ਹਾਂ ਕੁਰਬਾਨੀ ਦੇ ਪਤੰਗਿਆਂ ਵਿਚ ਨੌਜਵਾਨ ਕਪੂਰ ਸਿੰਘ ਦਾ ਨਾਂ ਵਿਸ਼ੇਸ਼ ਲਿਖਨ-ਯੋਗ ਹੈ । ਆਪ ਦੇ ਮਨ ਨੂੰ ਉਪਰੋਕਤ ਘਟਨਾ ਨੇ ਐਨਾ ਪੀੜਤ ਕੀਤਾ ਕਿ ਆਪ ਨੇ ਨਾ ਕੇਵਲ ਘਰ ਦੇ ਕੰਮ ਕਾਜ ਤੋਂ ਹੀ ਮੂੰਹ ਮੋੜ ਲਿਆ, ਸਗੋਂ ਸਾਕਾਂ ਸੰਬੰਧੀਆਂ ਤੋਂ ਵੀ ਨਿਰਮੋਹ ਹੋ ਕੇ ਸਦਾ ਲਈ ਆਪਣੇ ਆਪ ਨੂੰ ਪੰਥ ਦੀ ਸੇਵਾ ਲਈ ਸਮਰਪਨ ਕਰ ਦਿੱਤਾ । ਹੁਣ ਕਪੂਰ ਸਿੰਘ ਸਣੇ ਕਈ ਹੋਰਨਾਂ ਜਵਾਨਾਂ ਦੇ ਘਰੋਂ ਨਿਕਲ ਕੇ ਅੰਮ੍ਰਿਤਸਰ ਪਹੁੰਚਾ ਅਤੇ ਦੀਵਾਨ ਦਰਬਾਰਾ ਸਿੰਘ ਦੇ ਜੱਥੇ ਵਿਚ ਮਿਲ ਗਿਆ ।

ਅੰਮ੍ਰਿਤਸਰ ਵਿਚ ਖਾਲਸੇ ਦਾ ਇਕੱਠ

ਜਿਹਾ ਕਿ ਪਾਠਕ ਉਪਰ ਪੜ੍ਹ ਆਏ ਹਨ ਕਿ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਨੇ ਸਾਰੇ ਖਾਲਸੇ ਨੂੰ ਇਕ ਹਲੂਣਾ ਦੇ ਦਿੱਤਾ ਸੀ । ਸਭ ਕੋਈ ਇਹ ਚਾਹੁੰਦਾ ਸੀ ਕਿ ਅਤਿਆਰਿਆਂ ਨੂੰ ਐਸੇ ਕਰਾਰੇ ਹੱਥ ਦੱਸੇ ਜਾਣ ਕਿ ਹਕੂਮਤ ਨੂੰ ਪਤਾ ਲੱਗ ਜਾਏ ਕਿ ਕਿਸੇ ਬਿਦੋਸ਼ੇ ਉਪਕਾਰੀ ਦੀ ਸ਼ਹੀਦੀ ਦਾ ਫਲ ਕਿਵੇਂ ਭੁਗਤਣਾ ਪੈਂਦਾ ਹੈ ।

ਇਸ ਵਿਚਾਰ ਨੂੰ ਵਰਤੋਂ ਵਿਚ ਲਿਆਣ ਲਈ, ਖਾਲਸੇ ਨੇ