ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੩੧


ਦਿੱਲੀ ਤੇ ਲਾਹੌਰ ਦੀ ਫ਼ੌਜ ਦਾ ਮਿਲਵਾਂ ਇਕੱਠ

ਸ਼ਾਹੀ ਖ਼ਜ਼ਾਨੇ ਦੀ ਖੋਹਾ-ਖਾਹੀ ਦੀਆਂ ਖਬਰਾਂ ਸੁਣ ਕੇ ਦਿੱਲੀ ਦੀ ਹਕੂਮਤ ਬੜੀ ਘਬਰਾਈ ਅਤੇ ਆਪਣੀ ਵਿਸ਼ੇਸ਼ ਸੈਨਾ ਲਾਹੌਰ ਦੀ ਫ਼ੌਜੀ ਸਹਾਇਤਾ ਲਈ ਪੰਜਾਬ ਵਲ ਤੋਰੀ, ਤਾਂ ਜੋ ਸਿੱਖਾਂ ਦੀ ਉਠ ਰਹੀ ਸ਼ਕਤੀ ਨੂੰ ਵਧਣ ਤੋਂ ਪਹਿਲਾਂ ਹੀ ਮਿੱਧ ਦਿੱਤਾ ਜਾਏ। ਪੰਜਾਬ ਵਿਚ ਪਹੁੰਚ ਕੇ ਜ਼ਕਰੀਆ ਖਾਨ ਦੀ ਇੱਛਾ ਅਨੁਸਾਰ ਇਨਾਂ ਦੋਹਾਂ ਸਮਿੱਲਤ ਫ਼ੌਜਾਂ ਨੇ ਖਾਲਸੇ ਦੀ ਭਾਲ ਵਿਚ ਝਾੜ ਝਾੜ ਤੇ ਖੰਡ ਖੰਡ ਨੂੰ ਛਾਣ ਮਾਰਿਆ ਅਤੇ ਕਈ ਥਾਈਂ ਡਟ ਕੇ ਟਾਕਰੇ ਵੀ ਹੋਏ ਪਰ ਖਾਲਸੇ ਦੀ ਅਗਵਾਈ ਦੀ ਵਾਗ ਡੋਰ ਦੀਵਾਨ ਦਰਬਾਰਾ ਸਿੰਘ ਤੇ ਕਪੂਰ ਸਿੰਘ ਵਰਗਿਆਂ ਮਹਾਨ ਆਗੂਆਂ ਦੇ ਹੱਥਾਂ ਵਿਚ ਹੋਣ ਦੇ ਕਾਰਨ ਵੈਰੀ ਜਿਉਂ ਜਿਉਂ ਖਾਲਸੇ ਨੂੰ ਦਬਾਣ ਦਾ ਯਤਨ ਕਰਦਾ ਸੀ, ਅਮਰ ਖਾਲਸਾ ਤਿਉਂ ਤਿਉਂ ਦੁਣਾ ਚੌਣਾ ਹੋ ਕੇ ਕੁੰਦਨ ਵਾਂਗ ਵਧ ਚਮਕ ਨਾਲ ਸ਼ੁਧ ਹੋ ਹੋ ਨਿਖਰਦਾ ਸੀ ।

ਹਕੂਮਤ ਨੂੰ ਪੰਜਵੀਂ ਸਿਖਿਆਂ

ਮੁਹੰਮਦ ਜਾਫ਼ਰ ਖਾਨ, ਸੱਤ ਹਜ਼ਾਗੇ ਪਿਸ਼ਾਵਰ ਤੋਂ ਦਿੱਲੀ ਜਾ ਰਿਹਾ ਸੀ । ਦਿੱਲੀ ਦਾ ਪੁਰਾਣਾਂ ਰਾਹ, ਨੂਰ ਦੀਨ ਦੀ ਸਰਾਂ ਤੋਂ ਹੁੰਦਾ ਹੋਇਆ ਗੋਇੰਦਵਾਲ ਦੇ ਪੱਤਣੋਂ ਪਾਰ ਹੋ ਕੇ ਲੰਘਾ ਦਾ ਸੀ । ਜਾਫ਼ਰ ਖਾਨ ਅਜੇ ਪੱਤਣ ਪਰ ਪਹੁੰਚਿਆ ਹੀ ਸੀ ਕਿ ਕਿਸੇ ਨੇ ਸਰਦਾਰ ਬੁਢਾ ਸਿੰਘ ਅਤੇ ਬਾਗ ਸਿੰਘ ਨੂੰ ਖਬਰ ਆ ਦੱਸੀ ਕਿ ਜਾਫ਼ਰ ਖਾਨ ਲੱਖਾਂ ਰੁਪਿਆਂ ਦਾ ਸੋਨਾ ਚਾਂਦੀ ਦਿੱਲੀ ਲੈ ਜਾ ਰਿਹਾ ਹੈ | ਇਸ ਖ਼ਬਰ ਦੇ ਪਹੁੰਚਦੇ ਹੀ ਖਾਲਸਾ ਪੱਤਣ ਪਰ ਪੁਜ ਗਿਆ । ਇਹ ਜਾਫ਼ਰ ਖਾਨ ਦਿੱਲੀ ਹਕੂਮਤ ਦਾ ਪਤਵੰਤਾ ਕਰਮਚਾਰੀ ਸੀ ।