੪੬
ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
ਇਸ ਮੁਰਾਤਬੇ ਲਈ ਇਸ ਸਮੇਂ ਦੋ ਵਿਅਕਤੀਆਂ ਸਨ | ਇਕ ਦੀਵਾਨ ਦਰਬਾਰਾ ਸਿੰਘ ਅਤੇ ਦੂਜਾ ਕਪੂਰ ਸਿੰਘ । ਤਿਆਗ-ਮੂਰਤੀ ਦਰਬਾਰਾ ਸਿੰਘ* ਨੇ ਤਾਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਸ ਦੀ ਉਮਰ ਹੁਣ ਬ੍ਰਿਧ ਹੋ ਚੁਕੀ ਹੈ ਇਸ ਲਈ ਉਸ ਨੂੰ ਇਸ ਭਾਰੀ ਜੁਮੇਂਵਾਰੀ ਤੋਂ ਖਿਮਾਂ ਬਖਸ਼ੀ ਜਾਏ ਅਤੇ ਨਾਲ ਹੀ ਕਿਹਾ ਕਿ ਇਸ ਭਾਰ ਨੂੰ ਪੂਰੀ ਤਰ੍ਹਾਂ ਨਿਭਾਣ ਲਈ ਸਾਰੇ ਲੋੜੀਂਦੇ ਸ਼ੁਭ ਗੁਣ ਕਪੂਰ ਸਿੰਘ ਵਿਚ ਮੌਜੂਦ ਹਨ, ਇਹ ਜ਼ਿਮੇਵਾਰੀ ਉਸ ਨੂੰ ਸੌਂਪਣੀ ਚਾਹੀਦੀ ਹੈ।
ਹੁਣ ਅਧਿਕਾਰੀ ਕੇਵਲ ਕਪੂਰ ਸਿੰਘ ਹੀ ਬਾਕੀ ਸੀ ਜੋ ਪੰਥਕ ਸੇਵਾ, ਕੁਰਬਾਨੀ ਤੇ ਨਾਮ-ਬਾਣੀ ਦਾ ਰਸੀਆ ਸੀ, ਪਰ ਖਾਲਸੇ ਦੀ ਨਵੀਂ ਤੋਂ ਨੀਵੀਂ ਸੇਵਾ ਲੰਗਰ ਦੇ ਭਾਂਡੇ ਮਾਂਜਣ, ਪਾਣੀ ਤੇ ਪੱਖੇ ਦੀ ਸੇਵਾ ਹੱਥੀਂ ਕਰਨ ਵਿਚ ਉਹ ਸਦਾ ਮਾਣ ਸਮਝਦਾ ਸੀ । ਮੈਦਾਨ-ਜੰਗ ਵਿਚ ਵੀ ਉਹ ਆਪਣਾ ਲਹੂ ਡੁਲਾਣ ਲਈ ਸਦਾ ਤੱਤਪਰ ਰਹਿੰਦਾ ਸੀ । ਪਾਠਕ ਪਿਛੇ ਪੜ੍ਹ ਆਏ ਹਨ ਕਿ ਆਪ ਨੂੰ ਰੋਪੜ ਦੇ ਸੰਗਰਾਮ ਵਿਚ ਇਕ ਡੂੰਘਾ ਫੱਟ ਲੱਗਾ ਸੀ ਜੋ ਅਜੇ ਅੱਲਾ ਹੀ ਸੀ । ਆਪ ਇਸ ਸਮੇਂ ਵੀ ਦੀਵਾਨ ਵਿਚ ਖਾਲਸੇ ਦੀ ਪੱਖੇ ਦੀ ਸੇਵਾ ਕਰ ਰਿਹਾ ਸੀ । ਇਸ ਬਾਰੇ ਲਿਖਤ ਇਉਂ ਮਿਲਦੀ ਹੈ:-
ਕਪੂਰ ਸਿੰਘ ਧੋ ਟਹਲ ਕਮਾਵਤ ॥
ਦੌੜ ਦੌੜ ਪਖੇ ਝੁਲਾਵਤ ।
*ਇਹ ਗੁਰਮੁਖ ਪੰਥ ਦੇ ਪੁਰਾਣੇ ਸਵਾਰ ਹੋ ਤੇ ਹਨ। ਇਨ੍ਹਾਂ ਦੀਆਂ ਕੁਰਬਾਨੀਆਂ ਅਣਗਿਣਤ ਹਨ । ਇਨ੍ਹਾਂ ਦਾ ਚਲਾਣਾ ਭਾਦਰੋਂ ਸੰਮਤ ੧੭੯੧ ਵਿਚ ਹੋਇਆ ।