ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੮

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਖ਼ਿਲਤ ਨਾਲ ਇਹ ਕੁਝ ਆਇਆ ਸੀ-੧. ਸ਼ਾਲ ਦੀ ਪੱਗ ੨. ਇਕ ਜੜਾਊ ਕਲਗੀ, ੩. ਜਿਗਾ, ੪. ਇਕ ਜੋੜੀ ਸੁਨਹਿਰੀ ਕੰਗਣਾਂ ਦੀ, ੫. ਕੰਠਾ, ੬. ਇਕ ਬਹੁ-ਮੁੱਲੇ ਮੋਤੀਆਂ ਦੀ ਮਾਲਾ, ੭. ਇਕ ਕੀਨਖੁਵਾਬ ਦਾ ਜਾਮਾਂ, ੮. ਇਕ ਜੜਾਊ ਸ਼ਮਸ਼ੀਰ ।

ਇਹ ਭੂਖ਼ਨ ਤੇ ਬਸਤਰ ਜਦ ਖ਼ਾਲਸੇ ਦੇ ਭਰੇ ਦੀਵਾਨ ਵਿਚ ਕਪੂਰ ਸਿੰਘ ਨੂੰ ਪਹਿਨਾਏ ਗਏ ਤਾਂ ਆਪ ਨੂੰ ਅਨੂਪ ਰੂਪ, ਫਬਿਆ ਚਿਹਰੇ ਦੀ ਲਸ ਲਸ ਕਰ ਰਹੀ ਲਾਲੀ ਦਾ ਪ੍ਰਭਾਵ ਇਉਂ ਪਰਤੀਤ ਹੁੰਦਾ ਸੀ ਜਿਵੇਂ ਮੁੱਖ ਮੰਡਲ ਤੋਂ ਨੂਰ ਤੇ ਦਬਦਬਾ, ਮਿਲਤ ਚੋ ਚੋ ਪੈਂਦੇ ਸਨ । ਇਸ ਸਮੇਂ ਆਪ ਦੇ ਜਲਾਲ ਦੀ ਝਾਲ ਨਾ ਸੀ ਝੱਲੀ ਜਾਂਦੀ । ਇਸ ਬਾਰੇ ਇਕ ਲਿਖਤ ਵਿਚ ਇਉਂ ਲਿਖਿਆ ਮਿਲਦਾ ਹੈ :- ਜਬ ਦੋਸਤਾਰ ਨਵਾਬੀ ਸਾਜੀ, ਤੇਜ ਕਦਾ ਅਧਕੇ ਮੁਖ ਜਾਗੀ ।

ਕੰਕਨ ਕੰਠੇ ਮੋਤੀ ਮਾਲਾ, ਕਲਗੀ, ਜਿਗਾ, ਜੜਾਊ ਬਿਸਾਲਾ ।

ਪਾਏ ਅਧਕ ਫਲ ਬ੍ਰਿਛ ਝੁਕਤ ਜਿਯੋ,ਮੇਘ ਦੂਤ ਬੂਕ ਬਾਰੀ ।

ਤਿਉਂ ਕਪੂਰ ਸਿੰਘ ਗੋਹੀ ਗਰੀਬੀ, ਸੰਦ ਗੁਨ ਔਰ ਆਪਾਰੀ ।

ਮਨਤ ਪੰਥ ਹੁਕਮ ਸਭ ਤਿਸ ਕਾ ਵਹਿ ਦੀਵਾਨ ਨਿਤ ਲਾਵੈ ।

ਬੰਗੇ ਤਖਤ ਅਕਾਲ ਅਗਾਰੀ, ਦੇਵਨ ਜਿਉਂ ਛਬ ਛਾਵੇਂ*।

ਇਸ ਸਮੇਂ ਨਵਾਬ ਕਪੂਰ ਸਿੰਘ ਨੇ ਖ਼ਾਲਸੇ ਦੀ ਹਜ਼ੂਰੀ ਵਿਚ ਇਕ ਹੋਰ ਬੇਨਤੀ ਕਰਕੇ ਇਹ ਦਾਤ ਵੀ ਮੰਗੀ ਕਿ ਗੁਰੂ ਖ਼ਾਲਸੇ ਦਾਸ ਨੂੰ ਨਵਾਬੀ ਬਖ਼ਸ਼ ਕੇ ਨਿਵਾਜਿਆ ਹੈ ਪਰ ਦਾਸ ਨੂੰ ਸੰਗਤਾਂ ਦੀ ਸੇਵਾ ਤੋਂ ਵਾਂਝਿਆ ਨਹੀਂ ਰੱਖਣਾ । ਵਰਦਾਨ ਬਖ਼ਸ਼ੋ


  • ਗਿਆਨੀ ਗੁਆਨ ਸਿੰਘ ਪੰਥ ਪ੍ਰਕਾਸ਼ , ਸੋਫਾ ਪ੯੩-੫੯੮।