ਸਮੱਗਰੀ 'ਤੇ ਜਾਓ

ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੬

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਅਤੇ ਅਣਗਿਣਤ ਜੀਵਾਂ ਨੂੰ ਸਿੱਖੀ ਵਿਚ ਪ੍ਰਵੇਸ਼ ਹੁੰਦਾ ਸੁਣ ਕੇ ਸ਼ਕਰੀਆਂ ਖਾਨ ਦਾ ਈਮਾਨ ਡਗਮਗਾ ਗਿਆ । ਖਾਲਸੇ ਨਾਲ ਉਸ ਦੇ ਕੀਤੇ ਹੋਏ ਪ੍ਰਣ ਨੂੰ ਭੰਗ ਕਰਨ ਲਈ ਉਹ ਹੁਣ ਕੋਈ ਆੜ ਢੂੰਡਣ ਲੱਗਾ ।

ਸੰਨ ੧੭੩੫ ਦੇ ਅਜੇ ਪੰਜ ਹੀ ਮਹੀਨੇ ਬੀਤੇ ਸਨ ਅਰਥਾਤ ਹਾੜੀ ਦੀ ਫ਼ਸਲ ਤਿਆਰ ਸੀ ਕਿ ਲਾਹੌਰ ਦੀ ਹਕੂਮਤ ਨੇ ਬਿਨਾਂ ਕਿਸੇ ਕਾਰਨ ਦੱਸੇ ਦੇ, ਆਪਣੇ ਫ਼ੌਜੀ ਸਵਾਰ, ਬਹੁਤ ਵੱਡੀ ਗਿਣਤ ਵਿਚ ਭੇਜ ਕੇ, ਖ਼ਾਲਸੇ ਦੀ ਜਮੀਨ ਪਰ ਆਪਣਾ ਕਬਜ਼ਾ ਕਰ ਲਿਆ ।

ਨਵਾਬ ਕਪੂਰ ਸਿੰਘ ਨੂੰ ਜਦ ਹਕੂਮਤ ਦੇ ਕੌਲ ਕਰਾਰਾਂ ਦੇ ਭੰਗ ਕਰਨ ਦੀ ਖ਼ਬਰ ਮਿਲੀ ਤਾਂ ਆਪ ਨੇ ਰਜ ਕੇ ਉਚਾਰਿਆ, “ਜੋ ਹੋਇਆ ਹੈ ਉਹ ਅਕਾਲ ਪੁਰਖ ਦੇ ਹੁਕਮ ਤੇ ਰਜ਼ਾ ਵਿਚ ਹੋਇਆ ਹੈ, ਜਾਣੀ ਜਾਣ ਦਾਤਾਂ ਜਾਣਦਾ ਹੈ ਕਿ ਹੁਣ ਅਣਗਿਣਤ ਖ਼ਾਲਸੇ ਦਾ ਇਸ ਛੋਟੀ ਜਿਹੀ ਜਗੀਰ ਨਾਲ ਨਿਰਬਾਹ ਨਹੀਂ ਹੋਣਾ, ਅਗੇ ਨੂੰ ਸਾਰਾ ਪੰਜਾਬ ਖਾਲਸੇ ਦੀ ਜਮੀਨ ਹੋ ਜਾਏ ।

ਆਪਣੇ ਸਤਿਕਾਰ ਯੋਗ ਜਥੇਦਾਰ ਦੇ ਮੁਖ ਤੋਂ ਇਹ ਵਾਕ ਸੁਣ ਕੇ ਜੱਥਿਆਂ ਦੇ ਸਿੰਘ ਨੇ ਅਕਾਸ਼-ਕੰਬਾਊ ਜੈਕਾਰਿਆਂ ਨਾਲ ਧਰਤ ਗਗਨ ਕੰਬਾ ਦਿਤਾ ।ਹੁਣ ਅੰਮ੍ਰਿਤਸਰ ਦੇ ਗੁਰਦਵਾਰਿਆਂ ਦੀ ਸੇਵਾ ਲਈ ਕੁਝ ਵਾਦਾਰ ਪਿੱਛੇ ਛੱਡ ਕੇ, ਦੋਵੇਂ ਦਲ ਸੁਤੰਤਰ ਵਿਚਰਨ ਲਗੇ । ਕਈ ਅਜਾਣ ਲੇਖਕਾਂ ਦਾ ਇਸ ਬਾਰੇ ਇਹ - ਲਿਖਣਾ ਕਿ ਬਚਨ ਖਾਲਸੇ ਭੰਗ ਕੀਤਾ ਸੀ, ਭਾਰੀ ਭੁਲ ਹੈ ।ਹਕੀਕਤ ਇਹ ਹੈ ਕਿ ਖ਼ਾਨ ਬਹਾਦਰ ਜ਼ਕਰੀਆ ਖ਼ਾਨ, ਖਾਲਸੇ ਦੀ