ਪੰਨਾ:ਜੀਵਨ ਲਹਿਰਾਂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਅ ਕਰਦਾ ਮੈਂ ਤੁਰਦੀ ਜਾਂ

ਮੇਰਾ ਜੀਅ ਕਰਦਾ ਮੈਂ ਤੁਰਦੀ ਜਾਂ,
ਤੁਰਦੀ ਜਾਂ, ਤੁਰਦੀ ਜਾਂ,
ਹੋਰ ਅਗ੍ਹਾਂ, ਹੋਰ ਅਗ੍ਹਾਂ,
ਮੁੜ ਕੇ ਵੇਖਾਂ ਨਾ ਪਿਛਾਂ,
ਜੀਅ ਕਰਦਾ ਬਸ ਤੁਰਦੀ ਜਾਂ।

ਸੰਗੀ ਖਾਤਰ ਲਾਹ ਦਿਆਂ ਸੰਗਾਂ,
ਵਾਲ ਖਲੇਰਾਂ, ਚੋਲੀ ਰੰਗਾਂ,
ਸਾੜ੍ਹੀਆਂ ਸਾੜਾਂ, ਤੋੜਾਂ ਵੰਗਾਂ,
ਮੈਂ ਕਮਲੀ, ਕਮਲੀ ਬਣ ਜਾਵਾਂ,
ਕੂਕਾਂ ਲੈ ਲੈ ਤੇਰਾ ਨਾਂ,
ਜੀਅ ਕਰਦਾ ਮੈਂ ਤੁਰਦੀ ਜਾਂ।

੧੯