ਪੰਨਾ:ਜੀਵਨ ਲਹਿਰਾਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ





ਝਨਾਂ ਦੇ ਕੰਢੇ ਉਤੇ

ਆ ਜਾ ਮੇਰੇ ਪਿਆਰ ਦੇ ਸੁਪਨੇ,
ਆ ਜਾ ਮਸਤੀ ਭਰੇ ਹੁਲਾਰੇ,
ਆ ਜਾ ਮੇਰੇ ਦੇ ਮਨ ਮਜ੍ਹਬ,
ਆ ਜਾ ਮੇਰੇ ਗੀਤ ਪਿਆਰੇ,
ਏਸ ਝਨਾਂ ਦੇ ਕੰਢੇ ਉੱਤੇ।

ਏਥੇ ਵਗਦੀਆਂ ਮਸਤ ਹਵਾਵਾਂ,
ਨਾਲੇ ਠੰਢੀਆਂ ਮਿੱਠੀਆਂ ਛਾਵਾਂ।
ਸੁੰਦਰ ਜੋੜੀਆਂ ਦੀ ਚਾਹ ਅੰਦਰ,
ਖੁਸ਼ੀਆਂ ਫਿਰਨ ਪਸਾਰੀ ਬਾਹਵਾਂ।
ਲਹਿ ਲਹਿ ਕਚਦੀਆਂ ਖੇਤੀਆਂ ਝੂਮਣ,
ਮੇਰੇ ਦਿਲ ਦੀਆਂ 'ਛੇੜੀਆਂ' ਝੂਮਣ।

੨੨