ਪੰਨਾ:ਜੀਵਨ ਲਹਿਰਾਂ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੇਰੇ ਜੇਡੀਏ ਨੀ!

ਗਲ ਸੁਣ ਇਕ ਮੇਰੇ ਜੇਡੀਏ ਨੀ,
ਆ ਦੋਵੇਂ ਗੀਟੇ ਖੇਡੀਏ ਨੀ।

ਜੇ ਗੰਦੇ ਹਾਂ, ਜੱਗ ਗੰਦਾ ਏ,
ਜਗ ਦੋਹਾਂ ਧਿਰਾਂ ਲਈ ਮੰਦਾ ਏ,
ਇਹ ਧੰਦਾ ਭੈੜਾ ਧੰਦਾ ਏ,

ਜੇ ਚੰਗਿਆਂ ਲਈ ਜਗ ਚੰਗਾ ਏ,
ਫਿਰ ਤੈਨੂੰ ਕਾਹਦੀ ਸੰਗਾ ਏ?

ਇਹ ਸਮਾਂ ਮਲ੍ਹਾਰਾਂ ਚਾਵਾਂ ਦਾ,
ਨਾ ਝਿਜਕ ਤੂੰ ਮੇਰੇ ਜੇਡੀਏ ਨੀ,
ਆ ਦੋਵੇਂ ਗੀਟੇ ਖੇਡੀਏ ਨੀ।

੩੪