ਇਹ ਵਰਕਾ ਤਸਦੀਕ ਕੀਤਾ ਗਿਆ ਏ
ਸ਼ੁਦਾਈ ਬਣਾ ਦੇ
ਮਾਏ! ਅੱਜ ਤਾਂ ਸਾਕੀ ਹੈ ਐਸੀ ਪਿਆਈ,
ਮੇਰੀ ਸਾਰੀ ਕਾਇਆਂ ਸੂ ਮਸਤੀ ਬਣਾਈ,
ਮਸਾਂ ਮੇਰੀ ਮਸਤੀ 'ਚ ਮਸਤੀ ਹੈ ਆਈ,
ਤਮਾਸ਼ਾ ਜ਼ਰਾ ਮੈਨੂੰ ਵੇਖਣ ਦੇ ਆਪਣਾ।
ਖੋਟਾ ਖਰਾ ਮੈਨੂੰ ਪਰਖਣ ਦੇ ਆਪਣਾ।
ਹਾਇ! ਹਟੱਕ ਹੋੜ ਨਾ ਤੂੰ ਕਿਸੇ ਨੂੰ,
ਆਖਣ ਦੇ ਸਭ ਨੂੰ ਸ਼ੁਦਾਈ ਏ ਬੇਕਲ।
ਸਗੋਂ ਕਹਿ ਕੇ ਮੁੰਡਿਆਂ ਤੋਂ ਤੋੜੀ ਲੁਆ ਦੇ,
ਨਹੀਂ ਜੇ ਸ਼ੁਦਾਈ, ਸ਼ੁਦਾਈ ਬਣਾ ਦੇ।
੪੩