ਪੰਨਾ:ਜੀਵਨ ਲਹਿਰਾਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਏ! ਜੇ ਮਾਂ ਏਂ, ਪੱਤਰ ਮਾਰ ਨਾ ਕਰ,
ਜੇ ਡਿਗਾਂ ਡਿਗਣ ਦੇ, ਖਬਰਦਾਰ ਨਾ ਕਰ,
ਬੇ-ਸੁਰਤੀ ਹੀ ਚੰਗੀ ਏ, ਹੁਸ਼ਿਆਰ ਨਾ ਕਰ,
ਐਸੀ ਬੇ-ਸੁਰਤੀ ਤੋਂ ਸੁਰਤਾਂ ਹਜ਼ਾਰਾਂ,
ਮੈਂ ਵਾਰੀ ਹੀ ਜਾਵਾਂ ਤੇ ਛੇੇੜਾਂ ਨਾ ਵਾਰਾਂ।
ਕਿਸੇ ਵੀ ਤੇਰੇ ਮੋੜਿਆਂ ਨਹੀਉਂ ਮੁੜਨਾ,
ਆਖਣ ਦੇ ਸਭ ਨੂੰ ਸ਼ੁਦਾਈ ਏ ਬੇਕਲ।
ਨਿੰਦਕਾਂ ਤੋਂ ਮੇਰੇ ਤੂੰ ਕਪੜੇ ਧੁਆ ਦੇ;
ਨਹੀਂ ਜੇ ਸ਼ੁਦਾਈ 'ਸ਼ਦਾਈ' ਬਣਾ ਦੇ।

ਹੋਇਆ ਕੀ ਜੇ ਫਕੜੀ ਲੁਆ ਦੇ ਗੀ ਦੁਨੀਆਂ?
ਸਗੋਂ ਮੈਨੂੰ ਬੰਦਾ ਬਣਾ ਦੇ ਗੀ ਦੁਨੀਆਂ,
ਮੇਰੀ ਗੁੱਡੀ ਤਾਰੇ ਚੜ੍ਹਾ ਦੇ ਗੀ ਦੁਨੀਆਂ,
ਐਵੇਂ ਤੂੰ ਅੰਦਰ ਹੀ ਅੰਦਰ ਹੈਂ ਘੁਲਦੀ,
ਦੁਨੀਆਂ ਕਿਸੇ ਛਾਬੇ ਪੂਰੀ ਨਹੀਂ ਤੁਲਦੀ,
ਆਖੇ ਲਗਣ ਵਾਲੀਆਂ ਨਹੀਂ ਇਹ ਜੂਨਾਂ,
ਆਖਣ ਦੇ ਸਭ ਨੂੰ ਸ਼ੁਦਾਈ ਦੇ ਬੇਕਲ।
ਮੇਰੇ ਐਬ ਦੁਨੀਆਂ ਨੂੰ ਸਾਰੇ ਗਿਣਾ ਦੇ,
ਨਹੀਂ ਜੇ ਸ਼ੁਦਾਈ, ਸ਼ੁਦਾਈ ਬਣਾ ਦੇ।

ਦੁਨੀਆਂ ਦੀ ਕੀ ਗੱਲ ਕਰਨੀ ਏਂ ਮਾਏ?
ਹਾਉਕੇ ਤੇ ਹਾਉਕੇ ਕਿਉਂ ਭਰਨੀ ਏਂ ਮਾਏ?
ਕਿਹੜੀ ਤੂੰ ਦੁਨੀਆਂ ਤੋਂ ਡਰਨੀ ਏ ਮਾਏ?
ਜਿਹਨੂੰ ਕੋਈ ਖਾਂਦਾ ਸਖਾਂਦਾ ਨਹੀਂ ਏ,
ਜਿਹਨੂੰ ਕੋਈ ਭੁੱਖਾ ਵੀ ਭਾਂਦਾ ਨਹੀਂ ਏ।

੪੪