ਪੰਨਾ:ਜੀਵਨ ਲਹਿਰਾਂ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀ! ਮੋਈਏ ਤੂੰ ਮੋਹ ਦੀ ਮਾਰੀ।
ਕਿਉਂ ਫਿਰਨੀ ਏਂ ਮਾਰੀ ਮਾਰੀ।
ਇਹ ਨਹੀਂ ਰਹਿਣੇ ਬੋਟ ਆਲ੍ਹਣੇ,
ਇਹ ਦੁਆ ਹੈ ਫ਼ਾਨੀ ਸਾਰੀ।

ਹੁਣ ਵੀ ਕਰ ਲੈ ਗ਼ੌਰ ਨੀ,
ਚਿੜੀਏ ਵੇਲਾ ਈ।
ਬਿੱਲੀ ਗਈ ਦਸੌਰ ਨੀ,
ਚਿੜੀਏ ਵੇਲਾ ਈ।

ਕੀ ਹੈ ਜਗਤ? ਨਿਰਾ ਖੱਪ ਖਾਨਾ।
ਕਿਧਰੇ ਬਲਬੁਲ ਹੈ ਦੀਵਾਨਾ,
ਕਿਧਰੇ ਕੁਮਰੀ ਕੂ ਕੂ ਕਰਦੀ,
ਕਿਧਰੇ ਸੜਦਾ ਹੈ ਪਰਵਾਨਾ।

ਕਿਧਰੇ ਕੂਕੇ ਭੌਰ ਨੀ;
ਚਿੜੀਏ ਵੇਲਾ ਈ।
ਬਿੱਲੀ ਗਈ ਦਸੌਰ ਨੀ,
ਚਿੜੀਏ ਵੇਲਾ ਈ।

ਬੀਤੀ ਜਾਵੇ ਉਮਰ ਅਜਾਈਂ।
ਯਾਦ ਨਾ ਕੀਤਾ ਮੂਲੋਂ ਸਾਈਂ।
ਬੋਟਾਂ ਦੇ ਸਿਰ ਉਤੇ ਮੋਈਏ,
ਫਿਰਨੀ ਏਂ ਜੋ ਚਾਈਂ ਚਾਈਂ।

੫੦