ਪੰਨਾ:ਜੀਵਨ ਲਹਿਰਾਂ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣ-ਪਛਾਣ

[ਵਲੋਂ:- ਸ੍ਰੀ ਮਾਨ ਲਾਲਾ ਧਨੀ ਰਾਮ ਜੀ ‘‘ਚਾਤ੍ਰਿਕ’’]

ਪੰਜਾਬੀ ਦੇ ਪ੍ਰਸਿੱਧ ਅਖਾਣ "ਘਰ ਦੇ ਜੰਮਿਆਂ ਦੇ ਦੰਦ ਕੌਣ ਵੇਖੇ" ਅਨੁਸਾਰ 'ਬੇਕਲ'
ਮੇਰਾ ਆਪਣਾ ਬੱਚਾ ਹੈ, ਮੇਰੇ ਹੱਥਾਂ ਵਿਚ ਜੰਮਿਆ, ਪਲਿਆ ਤੇ ਪਰਵਾਨ ਚੜ੍ਹਿਆ ਹੈ। ਮੇਰੇ
ਸਾਹਮਣੇ ਹੀ ਇਸ ਨੇ ਉੱਨਤੀ ਦੀਆਂ ਪੌੜੀਆਂ ਚੜ੍ਹੀਆਂ। ਇਸ ਬਾਬਤ ਜੋ ਗੱਲਾਂ ਮੇਰੇ ਦੇਖਣ ਤੇ
ਪਰਖਣ ਵਿਚ ਆਈਆਂ ਉਹ ਇਸ ਦੀ ਉਮਰ ਤੇ ਵਿਦਿਆ ਬਲ ਦੇ ਲਿਹਾਜ਼ ਨਾਲ ਉਮੈਦ ਨਾਲੋਂ ਬਹੁਤ ਵਧ ਰਹੀਆਂ। ਉਹ ਇਕ Genius (ਸੁਤੇ ਸਿਆਣਾ) ਅਤੇ Adventurous (ਜੋਖਮਾਂ ਵਿਚ ਪੈਣ ਵਾਲਾ)