ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਤਰਕਾਰ : ਇਹੋ ਕਹਿਣਾ ਚਾਹੁੰਦੇ ਸੀ ਨਾ ਤੁਸੀਂ? ਬੈਂਕਯੂ, ਆਉਣ ਲਈ। (ਬੈਠ ਜਾਂਦੀ ਹੈ।) ਸੰਪਾਦਕ : ਅੰਦਾਜ਼ਾ ਵੀ ਹੈ ਤੈਨੂੰ ... ਕਿੱਥੇ ... ਜਾ ਕਿੱਥੇ ਰਹੀ ਏਂ ਤੂੰ? ਪੱਤਰਕਾਰ : ਯੀਸ ਬਾਸ। (ਸੋਚਣ ਦਾ ਨਾਟਕ ਕਰਦੀ ਹੋਈ।) ਊਂ..., ਕੋਈ ਜਗਾ ਹੈ, ਜਿੱਥੇ ਦੀਆਂ ਸਾਰੀਆਂ ਔਰਤਾਂ ਨਾਲ ਬਲਾਤਕਾਰ ਹੋ ਗਿਐ, (ਸੰਜੀਦਾ ਹੁੰਦੀ ਹੋਈ।) ਤੇ ਉਹ ਵੀ ਦੇਸ਼ ਦੇ ਰਾਖਿਆਂ ਵੱਲੋਂ। ਸੰਪਾਦਕ : ਤੂੰ ਬਹੁਤ ਇਮੋਸ਼ਨਲ ਹੋ ਰਹੀ ਏਂ, ਤੇ ਇਮੋਸ਼ਨਲ ਬੰਦਾ ਸੋਚ ਨਹੀਂ ਸਕਦਾ। (ਆਪਣਾ ਸਮਾਨ ਪੈਕ ਕਰਨ ਲੱਗਦੀ ਹੈ।) ਪੱਤਰਕਾਰ: ਮਹਿਸੂਸ ਤਾਂ ਕਰ ਸਕਦੈ! ਚੁੱਪੀ) ਪੱਤਰਕਾਰ : ਮੈਂ ਸੱਚ ਦੇਖਣਾ ਚਾਹੁੰਦੀ ਹਾਂ। ਉਹ ਸੱਚ..., ਜਿਸਨੂੰ ਤੁਹਾਡੀਆਂ ਐਨਕਾਂ ਦੇ ਸ਼ੀਸ਼ੇ ... ਤੁਹਾਨੂੰ ਦੇਖਣ ਨਹੀਂ ਦਿੰਦੇ, ਅੰਨੀ ਹੋ ਗਈ ਹੈ ਪ੍ਰੈੱਸ ਕੌਂਸਲ... (ਅਟੈਚੀ ਬੰਦ ਕਰਦੀ ਹੈ।) ਤੇ ਸਾਰੀ ਪੱਤਰਕਾਰ ਬਰਾਦਰੀ। ਸੰਪਾਦਕ : (ਤੜਫ਼ਕੇ) ਹਾਲਾਤ ਠੀਕ ਨਹੀਂ ਹਨ। ਪੱਤਰਕਾਰ : ਕਦੇ ਵੀ ਨਹੀਂ ਸਨ। ਸੰਪਾਦਕ : ਗ਼ਲਤ ਸੋਚ ਰਹੀ ਏਂ ਤੂੰ...! ਪੱਤਰਕਾਰ : ਹਾਂ, ਅੱਖ ਦੇ ਟੀਰ ਨੂੰ ਸ਼ੀਸ਼ੇ ’ਚੋਂ ਲੱਭ ਰਹੀ ਹਾਂ। (ਉਸ ਵੱਲ | ਮੁੜਕੇ) ਤੁਹਾਨੂੰ ਪਤਾ ਬਲਾਤਕਾਰ ਦਾ ਮਤਲਬ? ਸੰਪਾਦਕ : (ਟਾਲਣ ਦੀ ਕੋਸ਼ਿਸ਼ ਕਰਦੇ ਹੋਏ।) ਆਹ... ਅਫਕੋਰਸ..., ਡਿਕਸ਼ਨਰੀ ਮੀਨਿੰਗ ਤਾਂ... ਤੂੰ ਪੱਤਰਕਾਰ : ਓ ਕਮ ਔਨ, ਇਹ ਮਜ਼ਾਕ ਦਾ ਵਿਸ਼ਾ ਨਹੀਂ ਹੈ। ਜ਼ਬਰਦਸਤੀ ਕੋਈ ਤੁਹਾਡੇ ਸ਼ਰੀਰ ਅੰਦਰ...; ਸਿੱਟ... ਸੰਪਾਦਕ : ਰਿਲੈਕਸ। ਪੱਤਰਕਾਰ : ਰਿਲੈਕਸ ਕਿਵੇਂ ਰਿਲੈਕਸ? ਤੁਹਾਡੀ ਹੋਂਦ ਨੂੰ ਕੋਈ ਦੋਹਾਂ ਪਾਸਿਆਂ ਤੋਂ ਚੀਰ... ਫਾੜ ਰਿਹਾ ਹੋਵੇ ਤੇ ਤੁਸੀਂ ਰਿਲੈਕਸ...। ਚੁੱਪ)

103

103