ਸਮੱਗਰੀ 'ਤੇ ਜਾਓ

ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਖਾਨ : ਕੀ ਫ਼ਾਇਦਾ ਇਨ੍ਹਾਂ ਦਾ? ਸਾਡੇ ਢਿੱਡ ਤਾਂ ਖ਼ਾਲੀ ਨੇ।
ਕਰੋੜੀ ਮੱਲ : ਇਹੋ ਤਾਂ ਮੈਂ ਕਹਿਨਾਂ, ਸਾਡੇ ਗੋਦਾਮ...
ਖਾਨ : ਬੰਦ ਕਰ, ਬੰਦ ਕਰ ਇਹ ਫ਼ਲਸਫ਼ਾ... ਨਹੀਂ ਤੇ ਮੈਂ (ਖ਼ੁਦ ’ਤੇ

ਕਾਬੂ ਕਰਦੇ ਹੋਏ।) ਹੰ-ਹੰ...।

ਕਰੋੜੀ ਮੱਲ : (ਸ਼ਾਂਤ ਸੁਰ ’ਚ) ਇਹ ਗੱਲ ਕਦੇ ਗੱਦੀ 'ਤੇ ਬੈਠਿਆਂ ਸਮਝ ਆ

ਸਕਦੀ ਸੀ ਸਾਨੂੰ ? ਜ਼ਰੂਰ ਕੋਈ ਰਾਜ਼ ਐ ਇਹਦੇ `ਚ, ਭੁੱਖ ਬੰਦੇ ਨੂੰ ਫ਼ਿਲਾਸਫ਼ਰ ਬਣਾ ਦਿੰਦੀ...।

ਖਾਨ : ਪਰ ਫ਼ਲਸਫ਼ਾ ਭੁੱਖ ਦਾ ਜਵਾਬ ਨਹੀਂ। (ਕਲਪਦਾ ਹੈ।) ਸਾਰੀ

ਉਮਰ ਮੈਂ ਐਂ ਈ ਸਮਝਦਾ ਰਿਹਾ ਕਿ ਖਾਣਾ ਉਸੇ ਸ਼ਕਲ `ਚ ਉੱਗਦੈ... ਉਸੇ ਤਰ੍ਹਾਂ ਪੈਦਾ ਹੁੰਦੈ ਜਿਵੇਂ ਸਾਡੇ ਸਾਹਮਣੇ ਆਉਂਦਾ, ਪਲੇਟ ’ਚ ਪਾਓ ਤੇ ਖਾ ਲਓ। ਕਦੇ ਜ਼ਿਆਦਾ ਹੋ ਜਾਏ ਤਾਂ... ਹਾਜ਼ਮੋਲਾ... ਪਚਨੋਲ।

ਕਰੋੜੀ ਮੱਲ : ਕੀਹਨੂੰ ਪਤਾ ਸੀ ਢਿੱਡ ਭਰਨਾ ਵੀ ਐਨਾ ਔਖਾ ਕੰਮ ਐ?
ਖਾਨ : ਏਥੇ ...ਕਿਸੇ ਬਟੇਰ ਦੇ ਮਗਰ ਭੱਜੋ..., ਸ਼ੈ-ਸ਼ੈ ..., ਠੇਡੇ ਖਾਓ।

ਹੱਥ ਆ ਵੀ ਜਾਏ ਤਾਂ ਫੇਰ ਛੁਰੀ ਲੱਭੋ, ਕੱਟੋ, ਸਾਫ਼ ਕਰੋ, ਤੇ ਫੇਰ ਬਾਲਣ `ਕੱਠਾ ਕਰੋ ਭੁੰਨੋ... (ਸਾਹ ਚੜ੍ਹ ਜਾਂਦਾ ਹੈ।)

ਕਰੋੜੀ ਮੱਲ : ਐਨਾ ਕੁਝ ਕਰਕੇ ਖਾਣ ਨਾਲੋਂ ਤਾਂ ਭੁੱਖਾ ਈ ਮਰ ਜਾਏ...।
ਖਾਨ : ਤੇਰੇ ਮੁੰਹ ’ਚ ਘਿਓ-ਸ਼ੱਕਰ। ਪੂਰੀ ਹੋ ਜਾਈਂ ਇਹ ਰੀਝ ਵੀ।
ਕਰੋੜੀ ਮੱਲ : (ਮੂੰਹ 'ਚ ਪਾਣੀ ਭਰਕੇ ਪੂਰੀ ਰੀਝ ਨਾਲ।) ਘਿਓ-ਸ਼ੱਕਰ।

(ਚੁੱਪ)

ਕਰੋੜੀ ਮੱਲ : ਕੋਈ ਗੱਲ ਕਰ। ਟਾਇਮ ਪਾਸ `ਨੀ ਹੁੰਦਾ।
ਖਾਨ : ਭੁੱਖ ਨਾਲ ਮਰੋੜ ਪੈਣ ਡਹੇ ਆ, ਗੱਲ ਕੀ ਕਰਾਂ?
ਕਰੋੜੀ ਮੱਲ : ਸੋਚ..., ਇਹ ਸੂਰਜ ਹਮੇਸ਼ਾਂ ਪਹਿਲੋਂ ਨਿਕਲਦਾ ਤੇ ਫੇਰ ਡੁੱਬ

ਜਾਂਦੈ। ਉੱਲਟਾ ਕਿਉਂ ਨੀ?

ਖਾਨ : ਤੇਰਾ ਦਿਮਾਗ਼ ਘੁੰਮ ਗਿਆ। ਪਹਿਲਾਂ ਬੰਦਾ ਉੱਠਦਾ ਫੇਰ ਹੱਟੀ

ਜਾਂਦੈ...

ਕਰੋੜੀ ਮੱਲ : ਆਹੋ, ਪਰ ਉੱਲਟਾ ਕਿਉਂ ਨਹੀਂ? ਇੰਜ ਕਿਉਂ ਨਹੀਂ ਕੀ ਪਹਿਲਾਂ

79