ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਾਂਟ-ਡਰਾ ਕੇ ਈ ਰੱਖਣਾ ਚਾਹੀਦਾ ਏ। ਕਿਸਾਨ : ਆਹ ਲਓ ਜੀ ਤਿੱਤਰ। ਮਸਾਂ ਕਾਬੂ ਆਇਆ। ਖਾਨ : ਕੱਚਾ ਸਿਰ ’ਚ ਮਾਰਨਾ। ਕਰੋੜੀ ਮੱਲ : ਨਾਂਹ ਤੂੰ ਸਾਨੂੰ ਰਾਕਸ਼ ਸਮਝਿਆ? ਕਿਸਾਨ : ਨਾ ਜੀ, ਕੱਚਾ ਕਾਹਨੂੰ। ਭੰਨਣ ਨੂੰ ਕਿਹੜਾ ਮੰਤਰ ਪੜ੍ਹਨੇ... ਹੁਣੇ ਲਓ। ਕਰੋੜੀ ਮੱਲ : ਓਏ-ਓਏ... , ਇਹ ਪੱਥਰ ਕਾਹਤੋਂ ਚੁੱਕਿਆ ਤੂੰ? ਕਿਸਾਨ : ਮਾਲਕੋ ਅੱਗ ਤਾਂ ਬਾਲਣੀ ਓ ਪਉ, ਤਿੱਤਰ `ਨੀ ਭੁੰਨਣਾ? ਇਹ ਵੇਖੋ... ਫੂਸ ਕਿੱਥੇ ਐ ... (ਪੱਥਰ ਟਕਰਾਉਂਦਾ ਹੈ।) ਇਹ ਲਓ। ਖਾਨੇ : (ਸ਼ਾਤਿਰ ਬਣਦਾ ਹੋਇਆ।) ਇਹੋ ਤਾਂ ਲਾਲਾ ਕਹਿੰਦਾ ਸੀ, ਬਿਨਾਂ ਫੂਸ ਤੋਂ ਅੱਗ ਕਿਵੇਂ ਬਲੂ ਭਲਾ? ਚੱਲ-ਚੱਲ ਛੇਤੀ ਕਰ। ਖੁਆ ਜੋ ਖੁਆਣਾ। ਸਾਡੇ ਆਰਾਮ ਦਾ ਟਾਇਮ ਹੋ ਰਿਹੈ। ਕਿਸਾਨ : (ਬੁੜਬੁੜ ਕਰਦਾ ਜਾਂਦਾ ਹੈ।) ਸਾਲੀਆਂ ਚੰਮ ਜੂੰਆਂ ਮਗਰੋਂ ਨੀ ਲਹਿੰਦੀਆਂ। ਕਰੋੜੀ ਮੱਲ : (ਹੌਲੀ) ਇਹ ਤਾਂ ਜਾਦੂਗਰ ਐ। ਜੰਗਲ ’ਚ ਮੰਗਲ ਲਾ ’ਤਾ। ਖਾਨ : ਸ਼ੀ... ਸੁਣ ਲਉਗਾ ! ਕਿਸਾਨ : ਇਹ ਲਓ ਜਨਾਬ ਭੋਜਨ-ਪਾਣੀ ਤਾਂ ਤਿਆਰ ਐ, ਛਕੋ। ਕਰੋੜੀ ਮੱਲ : ਚੰਗਾ ਚੰਗਾ। ਹੁਣ ਸਿਰ ’ਤੇ ਨਾਂਹ ਖੜ੍ਹ। (ਦੋਹੀਂ ਖਾਂਦੇ ਹਨ) ਖਾਨ : (ਅੰਗੜਾਈ ਲੈ ਕੇ) ਹੁਣ ਘੜੀ ਢਿੱਕਾ ਲਾ ਲਈਏ...! ਕਰੋੜੀ ਮੱਲ : ਹਾਂ, ਬਾਹਲੀ ਓ ਈ ਭਕਾਈ ਹੋ ਗਈ ਅੱਜ ਤਾਂ। (ਸੰਗੀਤ) (ਦੋ ਬੰਦਿਆਂ ਦੇ ਘੁਰਾੜੇ ਗੂੰਜਦੇ ਹਨ। ਦੁਰ ਕੁਝ ਵਾਰ-ਵਾਰ ਖੜਾਕ ਹੁੰਦਾ ਹੈ।) ਕੌਣ ਨਾਮੁਰਾਦ ਐ, .. ਸੌਣ ਵੀ ਨਹੀਂ ਦਿੰਦੇ। (ਖੜਕਾ ਤੇਜ਼ ਹੁੰਦਾ ਹੈ।) ਉਏ ਰੁਲਦੂ... , ਕੀ ਕਰਦੈ, ਖੜਕਾ ਕਾਹਦਾ... ? ਖਾਨ :

86

86