੮
ਜਯੋਤਿਰੁਦਯ
੧ ਕਾਂਡ
ਜਿੰਨਾਂਕ ਉਸ ਪਾਠਸਾਲਾ ਵਿੱਚ ਸਿਖਾਇਆ ਜਾਂਦਾ ਸੀ,ਉਹ ਸਭ ਕੁਛ ਸੁਭਾਵਕ ਹੀ ਉਸ ਨੈ ਬਹੁਤ ਛੇਤੀ ਸਿੱਖ ਲਿਆ।ਫੇਰ ਉਸ ਦਾ ਪਿਉ ਹਰ ਸੋਮਵਾਰ ਪਰਕਾਰ ਦੀ ਸਿਖਯਾ ਵਿੱਚ ਬਹੁਤ ਛੇਤੀ ਵਾਧਾ ਕੀਤਾ।ਅੰਗ੍ਰੇਜ਼ੀ ਉਸ ਨੂੰ ਛੇਤੀ ਹੀ ਆ ਗਈ, ਅਤੇ ਉਹ ਛੋਟਾ ਮੁੰਡਾ ਅੰਗ੍ਰੇਜ਼ੀ ਨੂੰ ਅਜਿਹਾ ਚੰਗਾ ਜਾਣਦਾ ਸੀ, ਕਿ ਜੇ ਕੋਈ ਉਹ ਨੂੰ ਅੰਗ੍ਰੇਜ਼ੀ ਬੋਲਣਵਾਲਾ ਮਿਲ ਪਏ,ਤਾਂ ਉਹ ਅੰਗ੍ਰੇਜ਼ੀ ਹੀ ਬੋਲਦਾ ਹੁੰਦਾ ਸੀ, ਉਸ ਨੈ ਅੰਗ੍ਰੇਜ਼ੀ ਭਾਖਾ ਦੇ ਸਮਝਣ ਵਿੱਚ ਅਜਿਹਾ ਵਾੱਧਾ ਕੀਤਾ, ਜੋ ਉਸ ਨੂੰ ਅੰਗ੍ਰੇਜ਼ੀ ਥੋਂ ਬੰਗਾਲੀ ਅਰ ਬੰਗਾਲੀ ਥੋਂ ਅੰਗ੍ਰੇਜ਼ੀ ਵਿੱਚ ਉਲਥਾ ਕਰਨ ਦਾ ਬੜਾ ਹੀ ਅਭਿਆਸ ਹੋ ਗਿਆ ਸਾ, ਉਹ ਆਪਣੀ ਮਾਂ ਦਾ ਪਿਆਰਾ, ਅਰ ਆਪਣੇ ਪਿਤਾ ਦੀ ਆਸ ਦਾ ਮੂਲ ਸੀ।ਹਰ ਛਨਿੱਛਰਵਾਰ ਉਸ ਦੇ ਆਉਣ ਦੇ ਵੇਲੇ ਉਹ ਦੇ ਲਈ ਪਿਆਰਾ ਭੋਜਨ ਅਰ ਮਠਿਆਈ ਤਿਆਰ ਰਹਿੰਦੀ, ਅਰ ਸਾਰਾ ਐਤਵਾਰ ਕਲਕੱਤੇ ਦੀਆਂ ਅਚਰਜ ਕਹਾਣੀਆਂ ਦੇ ਕਹਿਣ ਸੁਣਨ ਵਿੱਚ ਬੀਤਦਾ ਸੀ।ਉਸ ਬਾਲਕ ਦੇ ਲਈ ਅੰਤ ਨੂੰ ਇਹ ਬਹੁਤ ਹੀ ਚੰਗਾ ਹੋਇਆ, ਜੋ ਉਹ ਨੂੰ ਸਾਰਾ ਸਾੱਤਾ ਆਪਣੀ ਮਾਂ ਦੇ ਲਾਡ ਪਿਆਰ ਵਿੱਚ ਨਹੀਂ ਰਹਿਣਾ ਮਿਲਿਆ||
ਛੋਟਾ ਮੁੰਡਾ ਪ੍ਰਿਯਨਾਥ ਅੱਠਾਂਕੁ ਵਰਿਹਾਂ ਦਾ ਸੀ।ਉਹ ਬੜਾ ਪ੍ਰਸਿੰਨ ਅਰ ਹਸਮੁਖ ਸੀ।ਅਤੇ ਨਿਰਾ ਦੁਅੱਖਰੇ ਚੁਅੱਖਰੇ ਨਾਵੇਂ ਪੜ ਸਕਦਾ ਸੀ।ਚਾਰ ਮਹੀਨੇ ਤਾਂ ਉਹ ਪਤੰਗਾਂ ਦੀ ਖੇਡ ਵਿੱਚ ਲੱਗਾ ਰਹਿੰਦਾ, ਹੋਰ ਮਹੀਨੇ ਉਹ ਲਾਟੂ ਚਕਲੀਆਂ ਅਰ ਕਬੂਤਰਾਂ ਦੀ ਖੇਡ ਵਿੱਚ ਪਰਚਿਆਂ ਰਹਿੰਦਾ ਸਾ।ਨੀਂਦ ਦੇ ਵੇਲੇ ਨੂੰ ਛੱਡ