ਪੰਨਾ:ਜ੍ਯੋਤਿਰੁਦਯ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧ ਕਾਂਡ

ਜਯੋਤਿਰੁਦਯ

੧੩

ਕਰਦੀ ਹੁੰਦੀ ਸੀ।ਝਗੜਿਆਂ ਵਿੱਚ ਬੀ ਉਹ ਨੂੰ ਪੈਂਚਣੀ ਬਣਾਉਂਦੇ ਅਰ ਉਸ ਦੀ ਸਲਾਹ ਨੂੰ ਜੋ ਅੱਗਾ ਪਿੱਛਾ ਵਿਚਾਰਕੇ ਉਹ ਦਿੰਦੀ, ਸਭ ਮੰਨਦੇ ਸੇ||

ਉਨਾਂ ਦੀ ਟਹਿਲਨ ਦੁਰੇਡੇ ਸਾਕਾਂ ਵਿੱਚੋਂ ਇੱਕ ਰੰਡੀ ਤੀਮੀਂ ਸੀ।ਉਹ ਰਸੋਈ ਕਰਦੀ,ਪਾਣੀ ਭਰਦੀ, ਬਜਾਰ ਦਾ ਸੌਦਾ ਪੱਤਾ ਲਿਆਉਂਦੀ, ਅਤੇ ਘਰ ਦਾ ਬਾਹਰ ਦਾ ਜੋ ਕੋਈ ਕੰਮ ਹੋਵੇ, ਸਭ ਕਰਦੀ ਸੀ।ਉਸ ਨੂੰ ਸਭ ਚੰਗਾ ਜਾਣਦੇ ਸਨ, ਅਰ ਰੋਟੀ ਕੱਪੜੇ ਥੋਂ ਵਧੀਕ ਹੋਰ ਜੋ ਕੁਛ ਉਹ ਨੂੰ ਲੋੜ ਹੋਵੇ, ਉਸ ਦੀ ਟਹਿਲ ਦਾ ਫਲ ਸਭ ਉਸ ਨੂੰ ਚੰਗਾ ਮਿਲਦਾ ਸਾ।ਕਦੀ ਕਦੀ ਪੰਡਿਤ ਆਪਣੀ ਘਰਵਾਲੀ ਪੰਡਿਤਾਣੀ ਥੋਂ ਹਿਰਨੀ ਨੂੰ ।ਚਾਰ ਆਨੇ ਨਿੱਜ ਦੇ ਖਰਚ ਵਾਸਤੇ ਬੀ ਦਿਵਾ ਦਿੰਦਾ ਹੁੰਦਾ ਸੀ||

ਐਥੋਂ ਤੋੜੀ ਰਾਜਕੁਮਾਰ ਭਟਾਚਾਰਯ ਦੇ ਟੱਬਰ ਦੇ ਲੋਕਾਂ ਦੀ ਬਾਬਤ ਕਿਹਾ ਗਿਆ। ਹੁਣ ਘਰ ਦਾ ਹਾਲ ਸੁਣੋ।ਘਰ ਬੜਾ, ਦੋ ਮਜਲਾ ਪੱਕੀਆਂ ਇੱਟਾਂ ਦਾ ਬਣਿਆ ਹੋਇਆ ਜਿਸ ਵਿੱਚ ਦੋ ਚੌਂਕ ਸੇ।ਬੂਹਾ ਦੱਖਣ ਦੇ ਪਾਸੇ ਸੀ, ਉਧਰੋਂ ਲੰਘਕੇ ਸੱਜੀ ਵੱਲ ਨੂੰ ਇੱਕ ਕੋਠੀ ਨਜਰ ਆਉਂਦੀ ਸੀ, ਜਿੱਥੇ ਪਰਵਾਰ ਦਾ ਠਾਕੁਰ ਮੰਦਰ ਸੀ, ਅਰ ਕੰਧ ਦੇ ਵਿਚਕਾਰ ਜਾਲੇ ਵਿਖੇ ਇੱਕ ਬਿਡੌਲ ਜੇਹੀ ਮੂਰਤ ਧਰੀ ਹੋਈ ਸੀ, ਚੌਂਕ ਦੇ ਤਿੰਨੀ ਲਾਂਹਮੀ ਸੁਫਾ ਅਰ ਛੋਟੀਆਂ ਛੋਟੀਆਂ ਕੋਠੜੀਆਂ ਸਨ, ਜਿਨਾਂ ਦੇ ਬੂਹੇ ਸੁਫੇ ਵਿੱਚ ਖੁਲਦੇ ਸਨ।ਵੱਡੇ ਬੂਹੇ ਦੇ ਸਾਹਮਣੇ ਉਪਰਲੇ ਕੋਠੇ ਵਿੱਚ ਝਰਨਿਆਂਵਾਲੀਆਂ ਬਾਰੀਆਂ ਸਨ, ਜਿਨਾਂ ਵਿੱਚੋਂ ਤੀਮੀਆਂ, ਜਦ ਕੋਈ ਤਮਾਸਾ ਹੋਵੇ, ਤਾਂ ਵੇਹੜੇ ਵਿੱਚ ਚੰਗੀ ਤਰਾਂ ਵੇਖ ਸਕਦੀਆਂ ਸਨ।ਚੌਂਕ ਦੇ ਖੱਬੇ ਪਾਸੇ ਪੌਂੜੀਆਂ ਦੇ ਉੱਪਰ ਬੈਠਕ ਬਣੀ ਹੋਈ ਸੀ, ਅਰ ਘਰ ਦੇ ਇੱਕ ਪਾਸੇ ਇਸ ਸਿਰੇ ਥੋਂ ਉਸ ਸਿਰੇ ਤੋੜੀ ਸੀ।ਇੱੱਕ