ਪੰਨਾ:ਜ੍ਯੋਤਿਰੁਦਯ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੨

ਜਯੋਤਿਰੁਦਯ

੭ਕਾਂਡ

ਹੈ, ਜੋ ਉਹ ਕਿੱਥੇ ਹੈ? ਬਸੰਤ ਰੋਣੋਂਂ ਹਟ ਗਈ, ਅਰ ਬੜੀ ਸਿੱਕ ਨਾਲ ਆਖਣ ਲੱਗੀ, ਹਾਂ, ਤੁਹਾ ਨੂੰ ਚੇਤਾ ਹੈ, ਜਿਸ ਦਿਹਾੜੇ ਤੁਸੀਂ ਪਹਿਲੇ ਪਹਿਲ ਆਏ, ਤੁਸਾਂ ਇੱਕ ਇੱਕ ਮੁੰਡੇ ਦੀ ਮੂਰਤ ਵਿਖਾਈ ਸੀ, ਅਰ ਆਖਿਆ ਸੀ, ਭਈ ਇਹ ਮੁੰਡਾ ਹੁਣ ਸੁਰਗ ਵਿਖੇ ਹੈ, ਮੈਂ ਉਸ ਬਾਬਤ ਕਈ ਵਿਚਾਰਾਂ ਵਿਚਾਰੀਆਂ, ਪਰ ਨਹੀਂ ਸਮਝੀ, ਜੋ ਤੁਸਾਂ ਕੀ ਆਖਿਆ।।

ਹਾਂ, ਤੂੰ ਚੁੱਪ ਕਰਕੇ ਸੁਣੇ, ਤਾਂ ਮੈਂ ਉਹ ਦਾ ਸਾਰਾ ਬਿਰਤੰਤ ਆਖਾਂਗੀ। ਅਸੀਂ ਪਰਤੀਤ ਰਖਦੇ ਹਾਂ, ਜੋ ਇੱਕ ਅਜਿਹੀ ਥਾਂ ਹੈ, ਜਿਹ ਦਾ ਨਾਉਂਂ ਸੁਰਗ ਹੈ। ਉਹ ਬਹੁਤ ਹੀ ਦੂਰ ਹੈ, ਕੋਈ ਨਹੀਂ ਜਾਣ ਸਕਦਾ ਜੋ ਉਹ ਕੇਡੀਕੁ ਦੂਰ ਹੈ। ਪਰ ਉਹ ਧਰਤੀ ਬਦਲਾਂ ਨਾਲੋਂ, ਸੂਰਜ ਨਾਲੋਂ, ਅਰ ਤਾਰਿਆਂ ਨਾਲੋਂ, ਜੋ ਰਾਤ ਨੂੰ ਦਿੱਸਦੇ ਹਨ, ਪਰੇ ਹੈ। ਇਹ ਸੁਰਗ ਬਹੁਤ ਸੁੰਦਰ ਸਥਾਨ ਹੈ, ਇਸ ਦੇਸ ਨਾਲੋਂ ਬਹੁਤ ਸੁੰਦਰ, ਸਗਮਾਂ ਇੰਗਲਿਸਤਾਨ ਨਾਲੋਂ ਬੀ ਸੁੰਦਰ ਹੈ। ਉੱਥੇ ਕਦੀ ਰਾਤ ਨਹੀਂ ਪੈਂਦੀ ਨਾ ਕਦੀ ਸਰਦੀ, ਨਾ ਗਰਮੀ, ਪਰ ਹਵਾ ਸਦਾ ਮਿੱਠੀ ਕੂਲੀ ਅਰ ਪ੍ਰੀਤਵਾਲੀ ਵਗਦੀ ਹੈ। ਅਮ੍ਰਿਤ ਦੀ ਨਦੀ ਉੱਥੇ ਵਹਿੰਦੀ ਹੈ, ਅਰ ਜੀਉਣ ਦੇ ਪਾਣੀ ਦੇ ਸੁੰਬ ਉੱਥੇ ਬਹੁਤ ਹਨ। ਉੱਥੇ ਦੇ ਵੱਸਣਵਾਲੇ ਬੜੇ ਪਵਿਤ੍ਰ ਲੋਕ ਹਨ, ਓਹ ਸਦਾ ਪਰਸਿੰਨ ਰਹਿੰਦੇ ਹਨ, ਨਾ ਕਦੀ ਰੋਗੀ ਹੁੰਦੇ, ਅਤੇ ਨਾ ਮਰਦੇ, ਅਸੀਂ ਪਰਤੀਤ ਰਖਦੇ ਹਾਂ, ਕਿ ਸਭ ਨਿੱਕੇ ਬਾਲਕ, ਜੋ ਮਰ ਜਾਂਦੇ ਹਨ, ਉਸੇ ਸੁੰਦਰ ਦੇਸ ਵਿੱਚ ਜਾ ਵੱਸਦੇ ਹਨ।।

ਪਰ ਮੈਂ ਨਹੀਂ ਸਮਝਦੀ ਜੋ ਉਹ ਕੇਹੜਾ ਦੇਸ ਹੈ?

ਉਹ ਪਰਮੇਸੁਰ ਦਾ ਘਰ ਹੈ। ਪਰਮੇਸੁਰ ਉੱਥੇ ਰਹਿੰਦਾ ਅਰ ਰਾਜ ਕਰਦਾ ਹੈ।।

ਪਰ ਮੈਂ ਕਿੱਕੁਰ ਜਾਣਾ ਜੋ ਮੇਰਾ ਨਿੱਕਾ ਮੁੰਡਾ ਹਰੇਸ ਉੱਥੇ ਹੀ ਹੈ?