ਸਮੱਗਰੀ 'ਤੇ ਜਾਓ

ਪੰਨਾ:ਜ੍ਯੋਤਿਰੁਦਯ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੯

ਜਯੋਤਿਰੁਦਯ

੮ਕਾਂਡ

ਕਰਦੀਆਂ ਦਿਸਦੀਆਂ ਸਨ। ਫੇਰ ਇੱਕ ਤੀਮੀਂ ਮਠਿਆਈ ਦੀ ਟੋਕਰੀ ਲੈਕੇ ਆਈ, ਅਜਿਹੀ ਮਠਿਆਈ ਗੋਪਾਲਪੁਰ ਵਾਲਿਆਂ ਨੂੰ ਦੁਰਲਭ ਸੀ। ਫੇਰ ਇੱਕ ਨਾਇਣ ਆਈ, ਅਰ ਸਭਨਾਂ ਤੀਮਤਾਂ ਨੈ ਆਪੋ ਆਪਣੇ ਪੈਰੀਂ ਮਹਿੰਦੀ ਲਵਾਈ। ਫੇਰ ਇੱਕ ਤੀਮੀਂ ਪੋਥੀਆਂ ਲੈ ਕੇ ਆਈ ਕਿੰਉ ਜੋ ਯਿਹ ਨੈ ਸੁਣਿਆ ਹੋਇਆ ਸੀ ਜੋ ਇਸ ਘਰ ਦੀਆਂ ਤੀਮਤਾਂ ਪੜ੍ਹੀਆਂ ਹੋਈਆਂ ਸਨ, ਇਸੇ ਤਰਾਂ ਦਿਨ ਜਾਂਦਾ ਮਲੂਮ ਨਾ ਹੋਇਆ, ਅਰ ਜੋ ਜੋ ਕੋਈ ਆਵੇ ਨਵੀਂ ਨਵੀਂ ਗੱਪ ਸੁਣਾ ਜਾਵੇ। ਦਿਹਾੜੀ ਬੜੀ ਛੇਤੀ ਬੀਤ ਗਈ, ਸੰਧਿਆਂ ਨੂੰ ਅਨੇਰਾ ਹੋਣ ਲੱਗਾ, ਤਦ ਤੀਮਤਾਂ ਛੱਤ ਉੱਤੇ ਜਾ ਚੜ੍ਹੀਆਂ, ਉਥੋਂ ਦੀ ਗੱਲ ਚਾਲ ਦੇਖੀਯੇ, ਪਰ ਇਹ ਇਛਿਆ ਉਨਾਂ ਦੀ ਅਨਹੋਣੀ ਸੀ॥

ਛੋਟੀ ਕਾਮਿਨੀ ਜਿੱਥੇ ਚਾਹੇ, ਆਂਢ ਗੁਆਂਢ ਵਿੱਚ ਚਲੀ ਜਾਵੇ, ਇੱਕ ਦਿਨ ਉਹ ਦੌੜੀ ਦੌੜੀ ਅੰਦਰ ਆਈ, ਅਰ ਆਖਣ ਲੱਗੀ,ਜੋ ਮੈਂ ਆਪਣੇ ਵਰਗੀਆਂ ਨਿੱਕੀਆਂ ਨਿੱਕੀਆਂ ਕੁੜੀਆਂ ਦੀ ਪਾਠਸਾਲਾ ਵੇਖ ਆਈ ਹਾਂ, ਉੱਥੇ ਸਭ ਕੁੜੀਆਂ ਲਿਖਦੀਆਂ, ਅਰ ਸੋਹਣੇ ਸੋਹਣੇ ਭਜਨ ਗਾਉਂਦੀਆਂ ਹਨ। ਭਲਾ ਮੈਂ ਬੀ ਜਾਵਾਂ? ਉਹ ਦੀ ਮਾਂ ਨੈ ਆਖਿਆ ਅੱਛਾ, ਅਤੇ ਉਹ ਨੂੰ ਛੋਟੀ ਜੇਹੀ ਚੁੰਨੀ ਕਰਾਕੇ ਜਾਣ ਲਈ ਆਖਿਆ। ਘਰ ਵਿੱਚ ਰਹਿਕੇ ਉਹ ਨਿੱਕੀ ਨਿੱਕੀ ਗੱਲ ਬਦਲੇ ਰੁੱਸਦੀ ਝਗੜਾ ਕਰਦੀ ਸੀ, ਇਸ ਲਈ ਉਹ ਦੇ ਬਾਹਰ ਚਲੇ ਜਾਣ ਵਿੱਚ ਸਾਂਤ ਵਰਤੀ ਰਹਿੰਦੀ ਸੀ। ਕੁੜੀ ਸਾਰੀ ਦਿਹਾੜੀ ਜੋ ਕੁਛ ਪੜਦੀ ਅਤੇ ਜੋ ਕੁਛ ਉਹ ਨੂੰ ਸਿਖਾਉਣਵਾਲੀ ਸਿਖਾਉਂਦੀ, ਉਹ ਨੂੰ ਬਹੁਤ ਕੁਛ ਹੋ ਜਾਵੇ।