( 6 )
ਕੇ ਸੱਭ ਜ਼ੇਵਰ ਕਾਲਾ ਮੂੰਹ ਕਰਕੇ ਫੇਰ ਛੱਡਿਆ ਈ॥੨੧॥ ਬਰਸ ਹੋਯਾ ਜਾਂ ਹਾਜ਼ਰੀ ਲੈਨ ਬਦਲੇ ਡੇਰਾ ਸਾਹਿਬ ਲਾਹੌਰ ਲਗਾਂਵਦਾ ਈ॥ ਅਜੀਤ ਸਿੰਘ ਗੁਝੀ ਕਰਾਬੀਨ ਲੈਕੇ ਸ਼ੇਰ ਸਿੰਘ ਨੂੰ ਆਨ ਦਿਖਾਂਵਦਾ ਈ॥ ਸਿਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ ਜਲਦੀ ਨਾਲ ਚਾ ਕਲਾ ਦਬਾਂਵਦਾ ਈ॥ ਸ਼ਾਹ ਮੁਹੰਮਦਾ ਜਿਮੀਂ ਤੇ ਪਿਆ ਤੜਫੇ ਤੇਗ਼ ਮਾਰਕੇ ਸੀਸ ਲੈ ਜਾਂਵਦਾ ਈ॥੨੨॥ ਲਹਿਣਾ ਸਿੰਘ ਜੋ ਬਾਗ਼ ਦੀ ਤਰਫ਼ ਆਯਾ ਅੱਗੇ ਕੌਰ ਜੋ ਹੋਮ ਕਰਾਂਵਦਾ ਈ॥ ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ ਅੱਗੋਂ ਰੱਬ ਦਾ ਵਾਸਤਾ ਪਾਂਵਦਾ ਈ॥ ਮੈਂ ਤਾਂ ਕਰਾਂਗਾ ਬਾਬੀ ਜੀ ਟਹਿਲ ਤੇਰੀ ਹੱਥ ਜੋੜਕੇ ਸੀਸ ਨਿਵਾਉਂਦਾ ਈ॥ ਸ਼ਾਹ ਮੁਹੰਮਦਾ ਓਸ ਨਾ ਇੱਕ ਮੰਨੀ ਤੇਗ਼ ਮਾਰਕੇ ਸੀਸ ਉਡਾਂਵਦਾ ਈ॥੨੩॥ ਸ਼ੇਰ ਸਿੰਘ ਪ੍ਰਤਾਪ ਸਿੰਘ ਮਾਰਕੇ ਜੀ ਸੰਧਾਵਾਲੀਏ ਸ਼ਹਰ ਨੂੰ ਉੱਠ ਧਾਏ॥ ਰਾਜਾ ਮਿਲਿਆ ਤਾਂ ਕਹਿਆ ਅਜੀਤ ਸਿੰਘ ਨੇ ਸ਼ੇਰ ਸਿੰਘ ਨੂੰ ਮਾਰਕੇ ਅਸੀਂ ਆਏ॥ ਗੱਲੀਂ ਲਾਇਕੇ ਕਿਲੇ ਦੇ ਵਿੱਚ ਆਂਦਾ ਕੈਸੇ ਅਕਲ ਦੇਉਨ੍ਹਾਂ ਨੇ ਪੇਚ ਪਾਏ॥ ਕਿੱਥੇ ਮਾਰੀ ਸੀ ਰਾਜਾ ਜੀ ਚੰਦ ਕੌਰਾਂ ਸ਼ਾਹ ਮੁਹੰਮਦਾ ਪੁਛਨਾ ਦੋਹਾਂ ਚਾਏ॥੨੪॥ ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ ਤੁਸਾਂ ਏਹ ਕਿਉਂ ਜੀਂਵਦਾ ਛੱਡਿਆ ਜੇ॥ ਮਗਰੋਂ ਮਹਿਰ ਘਸੀਟਾਂ ਤਾਂ ਬੋਲਿਆ ਈ ਏਹ ਸੁਖਨ ਸਲਾਹ ਦਾ ਕੱਢਿਆ ਜੇ॥ ਇੱਕ ਅੜਦਲੀ ਨੇ ਕਰਾਬੀਨ ਮਾਰੀ ਰੱਸਾ ਆਸ ਉੱਮੈਦ ਦਾ ਵੱਢਿਆ ਜੇ॥ ਸ਼ਾਹ ਮੁਹੰਮਦਾ ਜ਼ਿਮੀ ਤੇ ਪਿਆ ਤੜਫੇ ਦਿਲੀਪ ਸਿੰਘ ਤਾਈਂ ਫੇਰ ਸੱਦਿਆ ਜੇ॥੨੫॥ ਪਹਿਲੇ ਰਾਜੇ ਦੇ ਖ਼ੂਨ ਦਾ ਲਾਇ ਟਿੱਕਾ ਪਿੱਛੋਂ ਦਿੱਤੀਆਂ ਚਾਰ ਪ੍ਰਦਖਨਾ ਈ॥ ਡੇਰੇ