( ੧੨ )
ਸਾਹਿਬ ਕਿਤਾਬ ਡਿਠੀ ਇਨਾਂ ਲਾਟਾਂ ਵਿੱਚੋਂ ਕੌਣ ਲੜੇ ਗਾ ਜੀ॥ ਜੱਜਲਾਟ ਨੇ ਚੁਕਿਆ ਆਨ ਬੀੜਾ ਅਬੀ ਸਿੱਖ ਸਿਉਂ ਜਾਇਕੇ ਲੜੇਗਾ ਜੀ॥ ਘੰਟੇ ਤੀਨ ਮੈ ਜਾ ਲਾਹੌਰ ਮਾਰੂੰ ਇਸ ਬਾਤ ਮੇਂ ਫ਼ਰਕ ਨਾ ਪੜੇਗਾ ਜੀ॥ ਸ਼ਾਹਮੁ ਹੰਮਦਾ ਫੱਗਣੋਂ ਤੇਰ੍ਹਵੀਂ ਨੂੰ ਸਾਹਿਬ ਸ਼ਹਿਰ ਲਹੌਰ ਵਿਚ ਵੜੇਗਾ ਜੀ।॥੪੯॥ਵਜੀਤੁਰਮ ਤੰਬੂਰ ਕਰਨੈਲ ਸ਼ੁਤਰੀ ਤੰਬੂ ਬੈਰਕਾਂ ਨਾਲ ਨਿਸ਼ਾਨ ਮੀਆਂ॥ ਕੋਤਲ ਬੱਘੀਆਂ ਪਾਲਕੀ ਤੋਪਖਾਨੇ ਦੂਰਬੀਨ ਚੰਗੀ ਸਾਇਬਾਨ ਮੀਆਂ॥ ਚੜਿਆ ਨੰਦਨੋਂ ਲਾਟ ਉਠਾਇ ਬੀੜਾ ਡੇਰਾ ਪਾਂਵਦਾ ਵਿੱਚ ਮੈਦਾਨ ਮੀਆਂ॥ ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ ਮੁਲਖ ਪਾਰਦਾ ਮੱਲਿਆ ਆਨ ਮੀਆਂ॥੫੦॥ ਫ਼ਰਾਂਸੀਸਾਂ ਨੂੰ ਅੰਦਰੋਂ ਹੁਕਮ ਹੋਯਾ ਤੁਸੀਂ ਜਾਓ ਖਾਂ ਤਰਫ ਕਸ਼ਮੀਰ ਨੂੰ ਜੀ॥ ਉਨਾ ਰੱਬ ਦਾ ਵਾਸਤਾ ਪਾਇਆ ਈ ਮਾਈ ਫੜੀਂ ਨਾ ਕੁਝ ਤਕਸੀਰ ਨੂੰ ਜੀ॥ ਪਾਰੋਂ ਮੁਲਕ ਫ਼ਰੰਗੀਆਂ ਮਲ ਲਿਆ ਅਸੀਂ ਮਾਰਾਂਗੇ ਓਸਦੇ ਪੀਰ ਨੂੰ ਜੀ॥ ਸ਼ਾਹ ਮੁਹੰਮਦਾ ਲੜਾਂਗੇ ਹੋਰ ਪਰਿਓਂ ਅਸਾਂ ਡੱਕਣਾਂ ਓਸ ਵਹੀਰ ਨੂੰ ਜੀ॥੫੧॥ ਮਾਈ ਆਖਿਆ ਸੱਭ ਚੜ ਜਾਨ ਫੌਜਾਂ ਬੂਹੇ ਸ਼ਹਿਰ ਦੇ ਰਹਿਨ ਨਾ ਸੱਖਣੇ ਜੀ॥ ਮੁਸਲਮਾਨੀਆਂ ਪੜ ਤਲਾਂ ਰਹਿਨ ਏਥੇ ਘੋੜ ਚੜੇ ਨਹੀਂ ਪਾਸ ਰੱਖਨੇ ਜੀ॥ ਕਲਗੀ ਵਾਲੜੇ ਮੋਹਰੇ ਹੋਨ ਅੱਗੇ ਅੱਗੇ ਹੋਰ ਗ਼ਰੀਬ ਨਾ ਧੱਕ ਨੇ ਜੀ॥ ਸ਼ਾਹ ਮੁਹੰਮਦਾ ਜਿਨਾਂ ਦੀ ਤਲਬਤੇਰਾਂ ਮਜ਼ੇ ਤਿਨਾਂ ਲੜਾਈਦੇ ਚੱਖਣੇ ਜੀ॥੫੨॥ ਸਾਰੇ ਪੰਥ ਨੂੰ ਸੱਦ ਕੇ ਕਹਿਨ ਲੱਗੀ ਮੈਥੋਂ ਗਏ ਖ਼ਜਾਨੇ ਨਿਖੁਟ ਵਾਰੀ॥ ਜਮਨਾ ਤੀਕਰ ਪਿਆਹੈ ਦੇਸ ਸੁੰਞਾ ਖਾਓ ਦੇਸ ਫ਼ਰੰਗੀ ਦਾ ਲੁੱਟਵਾਰੀ॥ ਮਾਰੋ ਸ਼ਹਿਰ ਫਿਰੋਜਪੁਰ ਲੁਦਿਹਾਣਾ ਸੁਟੋ ਛਾਵਨੀ