( ੧੫ )
ਰੁਲਨਗੇ ਬਹੁਤ ਮੁਰਦੇ॥ ਸ਼ਾਹ ਮੁਹੰਮਦਾ ਭੱਜਨਾਂ ਰਣੋਂ ਭਾਰੀ ਜੁਟੇ ਸੂਰਮੇਂ ਆਖ ਤੂੰ ਕਦੋਂ ਮੁੜਦੇ॥ ੬੨॥ ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ ਦਿੱਲੀ ਆਗਰੇ ਹਾਂਸੀ ਹਸਾਰ ਮੀਆਂ॥ ਬੀਕਾਨੇਰ ਲਖਨੌਰ ਭਟਨੇਰ ਜੈਪੁਰ ਪਈਆਂ ਭਾਜੜਾਂ ਜਮਨਾਂ ਤੋਂ ਪਾਰ ਮੀਆਂ॥ ਚੱਲੀ ਸੱਭ ਪੰਜਾਬ ਦੀ ਬਾਦਸ਼ਾਹੀ ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ॥ ਸ਼ਾਹ ਮੁਹੰਮਦਾ ਕਿਸੇ ਨ ਅਟਕਣਾ ਈ ਸਿੰਘ ਲੈਨਗੇ ਦਿੱਲੀ ਨੂੰ ਮਾਰ ਮੀਆਂ॥੬੩॥ ਅਰਜ਼ੀ ਲਿਖੀ ਫ਼ਰੰਗੀਆਂ ਖ਼ਾਲਸੇ ਨੂੰ ਤੁਸੀ ਕਾਸਨੂੰ ਜੰਗ ਮਚਾਂਵਦੇ ਹੋ॥ ਮਹਾਰਾਜ ਦੇ ਨਾਲ ਸੀ ਨੇਮ ਸਾਡਾ ਤੁਸੀਂ ਸੁਤੀਆਂ ਕਲਾਂ ਜਗਾਂਵਦੇ ਹੋ॥ ਕਈ ਲਾਖ ਰੁਪਈਆ ਲੈ ਜਾਹੋ ਸਾਥੋਂ ਦਿਆਂ ਹੋਰ ਜੋ ਤੁਸੀ ਫਰਮਾਂਵਦੇ ਹੋ॥ ਸ਼ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾਂ ਤੁਸੀ ਏਤਨਾ ਜ਼ੋਰ ਕਿਉਂ ਲਾਂਵਦੇ ਹੋ॥੬੪॥ ਸਿੰਘਾਂ ਲਿਖਿਆ ਖ਼ਤ ਫ਼ਰੰਗੀਆਂ ਨੂੰ ਤੈਨੂੰ ਮਾਰਾਂਗੇ ਅਸੀਂ ਵੰਗਾਰਕੇ ਜੀ॥ ਸਾਨੂੰ ਨਹੀਂ ਰੂਪਯਾ ਦੀ ਲੋੜ ਕਾਈ ਭਾਵੇਂ ਦੇ ਤੂੰ ਢੇਰ ਉਸਾਰਕੇ ਜੀ॥ ਓਹ ਪੰਥ ਤੇਰੇ ਉਤੇ ਆਨ ਚੜਿਆ ਜੇੜਾ ਆਯਾ ਸੀ ਜੰਮੂੰ ਨੂੰ ਮਾਰਕੇ ਜੀ॥ ਸ਼ਾਹ ਮੁਹੰਮਦਾ ਸਾਮ ਨੇ ਡਾਹ ਤੋਂ ਪਾਂਸੂਰੇ ਕੱਢ ਮੈਦਾਨ ਨਿਤਾਰਕੇ ਜੀ॥੬੫॥ ਪੈਂਚ ਲਿਖਦੇ ਸਾਰੀਆਂ ਪ ਤਲਾਂ ਦੇ ਸਾਡੀ ਅੱਜ ਹੈ ਵਡੀ ਚਲੰਤ ਮੀਆਂ॥ ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ ਨਹੀਂ ਛਡਿਆ ਸਾਧਤੇ ਸੰਤ ਮੀਆਂ॥ ਅਸਾਂ ਮਾਰੇ ਚੌਫੇਰੇ ਦੇ ਕਿਲੇ ਭਾਰੇ ਅਸਾਂ ਮਾਰਿਆ ਕੁਲੁ ਭਟੰਤ ਮੀਆਂ॥ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜੇਹੜੀ ਕਰੇਗਾ ਖਾਲਸਾ ਪੰਥ ਮੀਆਂ॥੬੬॥ ਦੂਰਬੀਨ ਅੰਗ੍ਰੇਜ਼ ਨੇ ਹਥ ਲੈਕੇ ਕੀਤਾ ਫੌਜ ਦਾ ਸੱਭ ਸ਼ੁਮਾਰ