ਸਮੱਗਰੀ 'ਤੇ ਜਾਓ

ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/20

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੧੬ )


ਮੀਆਂ॥ ਜਿਨੀ ਥਾਈਂ ਸੀ ਜਮਾ ਜਮੂਰ ਖਾਨੇ ਕੀਤੇ ਸਾਹਬ ਮਾਲੂਮ ਹਜ਼ਾਰ ਮੀਆਂ॥ ਦਾਰੂ ਵੰਡਿਆ ਸੂਰਿਆਂ ਜੰਗੀਆਂ ਨੂੰ ਦੋ ਦੋ ਬੋਤਲਾਂ ਕੈਫ ਖੁਮਾਰ ਮੀਆਂ॥ ਸ਼ਾਹ ਮੁਹੰਮਦਾ ਪੀ ਸ਼ਰਾਬ ਗੋਰੇ ਹੋਏ ਜੰਗ ਨੂੰ ਤੁਰਤ ਤਿਆਰ ਮੀਆਂ॥੬੭॥ ਇਕ ਪਿੰਡ ਦਾ ਨਾਮ ਜੋ ਮੁਦਕੀ ਸੀ ਓਥੇ ਭਰੀ ਸੀ ਪਾਨੀ ਦੀ ਖੱਡ ਮੀਆਂ॥ ਘੋੜ ਚੜੇ ਅਕਾਲੀਏ ਨਵੇਂ ਸਾਰੇ ਝੰਡੇ ਦਿਤੇ ਨੀ ਜਾਇਕੇ ਗੱਡ ਮੀਆਂ॥ ਤੋਪਾਂ ਚੱਲੀਆਂ ਕਟਕ ਫ਼ਰੰਗੀਆਂ ਦੇ ਗੋਲੇ ਤੋੜ ਦੇ ਮਾਸ ਤੇ ਹੱਡ ਮੀਆਂ॥ ਸ਼ਾਹ ਮੁਹੰਮਦਾ ਪਿਛਾਂ ਨੂੰ ਉੱਠ ਨੱਠੇ ਤੋਪਾਂ ਸੱਭ ਆਏ ਓਥੇ ਛੱਡ ਮੀਆਂ॥੬੮॥ ਡੇਰੇ ਆਨਕੇ ਬੈਠ ਸਲਾਹ ਕਰਦੇ ਐਤਵਾਰ ਅਸੀਂ ਖੰਡਾ ਫੜਾਂਗੇ ਜੀ॥ ਤੇਜਾ ਸਿੰਘ ਦੀ ਵਡੀ ਉਡੀਕ ਸਾਨੂੰ ਉਸਦੇ ਆਏ ਬਗ਼ੈਰ ਨਾ ਲੜਾਂਗੇ ਜੀ॥ ਸਰਫਾ ਜਾਨਦਾ ਨਹੀਂ ਜੇਤਦੋ ਕਰਨਾ ਜਦੋਂ ਵਿੱਚ ਮੈਦਾਨ ਦੇ ਵੜਾਂਗੇ ਜੀ॥ ਸ਼ਾਹ ਮੁਹੰਮਦਾ ਇੱਕ ਦੂੰ ਇੱਕ ਹੋਵੇ ਡੇਰੇ ਚੱਲ ਫ਼ਰੰਗੀ ਦੇ ਵੜਾਂਗੇ ਜੀ॥੬੯॥ ਤੇਜਾ ਸਿੰਘ ਭੀ ਲਸ਼ਕਰੀਂ ਆਨ ਵੜਿਆ ਹੁਦੇਦਾਰ ਸੱਭੇ ਓਥੇ ਆਂਵਦੇ ਨੀ॥ ਕਰੋ ਹੁਕਮ ਤੇ ਤੇਗ਼ ਉਠਾਈਏ ਜੀ ਪਏ ਸਿੰਘ ਕਚੀਚੀਆਂ ਖਾਂਵਦੇ ਨੀ॥ ਕੂੰਜਾਂ ਨਜ਼ਰ ਆਈਆਂ ਬਾਜਾਂ ਭੁਖਿਆਂ ਨੂੰ ਅੱਖੀਂ ਵੇਖਿਆਂ ਚੋਟ ਚਲਾਂਵਦੇ ਨੀ॥ ਸ਼ਾਹ ਮੁਹੰਮਦਾ ਓਸਥੋਂ ਹੁਕਮ ਲੈਕੇ ਹੱਲਾ ਕਰਨ ਦੀ ਡੌਲ ਬਨਾਂਵਦੇ ਨੀ॥੭੦॥ ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਧੇ ਤੋਪਾਂ ਚੱਲੀਆਂ ਨੀ ਵਾਂਗ ਤੌਰਿਆਂ ਦੇ॥ ਸਿੰਘ ਸੂਰਮੇਂ ਆਨ ਮੈਦਾਨ ਲੱਥੇ ਗੰਜ ਲਾਹ ਸੁੱਟੇ ਓਨਾਂ ਗੋਰਿਆਂ ਦੇ॥ ਟੁੰਡੇਲਾਟ ਨੇ ਅੰਤਨੂੰ ਖਾਇ ਗੁੱਸਾ ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ॥ ਸ਼ਾਹ ਮੁਹੰਮਦਾ ਰੰਡ ਬੈਠਾਇ ਨੰਦਨ ਸਿੰਘ