ਸਮੱਗਰੀ 'ਤੇ ਜਾਓ

ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/21

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੧੭ )


ਜਾਨ ਨਾਹੀਂ ਨਾਲ ਜੋਰਿਆਂ ਦੇ॥੭੧॥ ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ ਤੁਸੀਂ ਲਾਜ ਅੰਗ੍ਰੇਜ਼ ਦੀ ਰਖਣੀ ਜੀ॥ ਸਿੰਘਾਂ ਮਾਰਕੇ ਕਟਕ ਮੁਕਾਇ ਦਿੱਤੇ ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ॥ ਨੰਦਨ ਟਾਪੂਆਂ ਵਿੱਚ ਕੁਰਲਾਟ ਪਿਆ ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ॥ ਸ਼ਾਹ ਮੁਹੰਮਦਾ ਤੁਸੀਂ ਪੰਜਾਬੀਓ ਜੀ ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ॥੭੨॥ ਹੋਯਾ ਹੁਕਮ ਅੰਗ੍ਰੇਜ਼ ਦਾ ਤੁਰਤ ਜਲਦੀ ਤੋਪਾਂ ਮਾਰੀਆਂ ਨੀਰ ਦੇ ਆਇ ਪੱਲੇ॥ ਫੂਕ ਸੱਟੀਆਂ ਸਾਰੀਆਂ ਮੇਖਜੀਨਾਂ ਸਿੰਘ ਉੱਡਕੇ ਪੱਤਰਾ ਹੋਇ ਚੱਲੇ॥ ਛੋਲਦਾਰੀਆਂ ਤੰਬੂਆਂ ਛੱਡ ਦੌੜੇ ਕੋਈ ਚੀਜ਼ ਲਈ ਨਹੀ ਮੂਲ ਪੱਲੇ॥੭੩॥ ਓੜਕ ਲਿਆ ਮੈਦਾਨ ਫ਼ਰੰਗੀਆਂ ਨੇ ਸ਼ਾਹ ਮੁਹੰਮਦਾ ਰਣੋ ਨਹੀਂ ਮੂਲ ਹੱਲੇ॥੧੩॥ ਉਧਰ ਆਪ ਫਰੰਗੀ ਨੂੰ ਭਾਂਜ ਆਈ ਦੌੜੇ ਜਾਨ ਗੋਰੇ ਦਿੱਤੀ ਕੰਡ ਮੀਆਂ॥ ਚਲੇ ਤੋਪਖਾਨੇ ਸਾਰੇ ਗੋਰਿਆਂ ਦੇ ਮਗਰ ਹੋਈ ਬੰਦੂਕਾਂ ਦੀ ਫੰਡ ਮੀਆਂ॥੭੪॥ ਕਿਨੇ ਜਾਕੇ ਲਿਆਇਕੇ ਖ਼ਬਰ ਦਿਤੀ ਨੰਦਨ ਹੋਇ ਬੈਠ ਤੇਰੀ ਰੰਡ ਮੀਆਂ॥ ਸ਼ਾਹ ਮੁਹੰਮਦਾ ਦੇਖ ਮੈਦਾਨ ਜਾਕੇ ਰੁੱਲਦੀ ਗੋਰਿਆਂ ਦੀ ਪਈ ਝੰਡ ਮੀਆਂ॥੭੪॥ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਸਿੰਘਾਂ ਨਾਲ ਸੀ ਓਸਦੀ ਗੈਰ ਸਾਲੀ॥ ਓਹਤਾਂ ਭੱਜਕੇ ਲਾਟ ਨੂੰ ਜਾਇ ਮਿਲਿਆ ਗੱਲ ਜਾਇ ਦੱਸੀ ਸਾਰੀ ਭੇਤ ਵਾਲੀ॥ ਏਥੋਂ ਹਰਨ ਹੋਗਿਆ ਹੈ ਖ਼ਾਲਸਾ ਜੀ ਚੌਧਾਂ ਹੱਥਾਂ ਦੀ ਮਾਰਕੇ ਜਾਨ ਛਾਲੀ॥ ਸ਼ਾਹ ਮੁਹੰਮਦਾ ਸਾਥ ਲੈ ਸਿਲੇਖਾ ਨੇ ਛੱਡ ਗਏ ਨੀ ਸਿੰਘ ਮੈਦਾਨ ਖ਼ਾਲੀ॥੭੫॥ ਮੁੜ ਕੇ ਫੇਰ ਫਰੰਗੀਆਂ ਜ਼ੋਰ ਦਿੱਤਾ ਲਾਟਾਂ ਦਾਰ ਗੋਲੇ ਜਦੋਂ ਆਨ ਛੁੱਟੇ॥ ਉੱਡੀ ਰਾਲ ਤੇ ਚਾਦਰਾਂ ਕੜਕੀਆਂ ਨੀ ਕੈਰਵ ਪਾਂਡਵਾਂ