ਪੰਨਾ:ਝਾਕੀਆਂ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹੇ ਨੇ। ਅੰਗੀਠੀ ਉਤੇ ਭਗਵਾਨ ਕ੍ਰਿਸ਼ਨ ਦੀ ਦਰਮਿਆਨੇ ਸਾਈਜ਼ ਦੀ ਮੈਲੀ ਜਹੀ ਸ਼ੀਸ਼ੇ ਜੜੀ ਤਸਵੀਰ ਪਈ ਹੈ। ਤਸਵੀਰ ਦੇ ਗਲ ਵਿਚ ਮੋਤੀਏ ਦਾ ਹਾਰ fਪਿਆ ਹੈ, ਜਿਸਦੀ ਮੁਰਝਾਈ ਹੋਈ ਹਾਲਤ ਦਸ ਰਹੀ ਹੈ ਕਿ ਉਹ ਕਈ ਦਿਨਾਂ ਤੋਂ ਇਥੇ ਬੇਬਸੀ ਦੀ ਹਾਲਤ ਵਿਚ ਲਟਕ ਰਿਹਾ ਹੈ। ਕਿਲ ਉਤੇ ਇਕ ਬੰਦ-ਗਲਮੇ ਦਾ ਕੋਟ, ਪਗੜੀ ਤੇ ਲਠੇ ਦਾ ਪਾਜਾਮਾ ਲਟਕ ਰਿਹਾ ਹੈ। ਅਧ-ਖੁਲ੍ਹੀ ਅਲਮਾਰੀ ਵਿਚ ਕੁਝ ਕਿਤਾਬਾਂ ਤੇ ਕਾਪੀਆਂ ਬੇ-ਤਰਤੀਬ ਖਿੰਡੀਆਂ ਪਈਆਂ ਹਨ। ਇਕ ਪਾਸੇ ਪਲੰਘ ਪਿਆ ਹੈ, ਜਿਸ ਉਤੇ ਦਸ ਬਾਰਾਂ ਚੌਦਾਂ ਕੁ ਸਾਲਾਂ ਦੇ ਬੱਚਿਆਂ ਦੇ ਅਧ-ਮੈਲੇ ਕਪੜੇ ਪਏ ਹਨ। ਚਵਾਂ ਪਾਸੇ ਕੰਧਾਂ ਤੇ ਐਕਟਰੈਸਾਂ ਦੀਆਂ ਤਸਵੀਰਾਂ ਤੇ ਅਧ-ਨੰਗੀਆਂ ਇਸਤ੍ਰੀਆਂ ਦੀਆਂ ਤਸਵੀਰਾਂ ਵਾਲੇ ਕੈਲੰਡਰ ਆਦਿ ਲਟਕ ਰਹੇ ਹਨ।

ਵੇਲਾ-ਦਿਨ ਢਲਦੇ ਦੀਆਂ ਦੁਪਹਿਰਾਂ

ਕਮਰੇ ਦੇ ਵਿਚਕਾਰ ਇਕ ਦਰੀ ਉਤੇ ਦੋ ਪੁਰਸ਼ ਬੈਠੇ ਸ਼ਤਰੰਜ ਖੇਡ ਰਹੇ ਹਨ। ਇਕ ਦੇ ਗਲ ਕਮੀਜ਼ ਤੇ ਲਾਂਗੜ ਧੋਤੀ ਹੈ, ਕਮੀਜ਼ ਦੇ ਖੁਲ੍ਹੇ ਬਟਨ ਤੇ ਨੰਗਾ ਸਿਰ ਪਤਾ ਦੇਂਦੇ ਹਨ ਕਿ ਇਹ ਘਰ ਦਾ ਮਾਲਕ ਹੈ, ਸਿਰੇ ਦੇ ਵਾਲ ਨਰੜ-ਬਰੜੇ ਤੇ ਉਮਰ ੪੫ ਸਾਲਾਂ ਤੋਂ ਉੱਤੇ ਹੈ। ਦੂਜਾ ਸਾਧਾਰਨ ਕਮੀਜ਼ ਤੇ ਪਜਾਮਾ ਪਾ ਕੇ ਬੈਠਾ ਹੈ, ਪਿਛੇ ਇਕ ਕਰਸੀ ਦੀ ਬਾਹੀ ਉਤੇ ਕੋਟ ਲਟਕ ਰਿਹਾ ਹੈ। ਪਹਿਲੇ ਤੋਂ ਕੁਝ ਛੋਟਾ ਦਿਸਦਾ ਹੈ।

-੪੫-