ਪੰਨਾ:ਟੈਕਸੀਨਾਮਾ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆ ਪਰ 'ਧੌਲ਼ਾ ਸਾਹਬ' ਜ਼ਰੂਰ ਪੈ ਗਿਆ।

ਸਬੱਬ ਨਾਲ ਮੇਰਾ ਨਾਂ 'ਲਖਾਰੀ' ਵੀ ਧੌਲ਼ਾ ਸਾਹਬ ਦੀ ਬਦੌਲਤ ਹੀ ਪਿਆ ਸੀ। ਧੌਲ਼ਾ ਸਾਹਬ ਕੋਲ ਚਾਰ ਟੈਕਸੀਆਂ ਸਨ। ਇੱਕ ਟੈਕਸੀ ਮੈਂ ਹਰ ਸਨਿੱਚਰਵਾਰ ਨੂੰ ਚਲਾਉਂਦਾ ਸੀ। ਇਸੇ ਤਰ੍ਹਾਂ ਇੱਕ ਦਿਨ ਅਸੀਂ ਕਿਸੇ ਸਟੈਂਡ 'ਤੇ ਬੈਠੇ ਸੀ। ਧੌਲ਼ਾ ਸਾਹਬ ਮੈਨੂੰ ਕਹਿਣ ਲਗੇ, “ ਕਿਓਂ ਬਈ ਮੁੰਡਿਆ, ਕੱਲ੍ਹ ਨੂੰ ਟੈਕਸੀ ਚਲਾ ਦੇਵੀਂ। ਸੰਡੇ ਆਲਾ ਡਰੈਵਰ ਸਾਲਾ ਛੁੱਟੀ ਕਰ ਗਿਆ।” “ਸੰਡੇ ਤਾਂ ਮੈੈਂ ਛੁੱਟੀ ਕਰਦਾ ਹੁੰਨੈੈਂ।” ਮੁੰਡਾ-ਖੁੰਡੈ, ਐਸ ਉਮਰ 'ਚ ਨੀਂ ਛੁੱਟੀਆਂ ਕਰੀਦੀਆਂ ਹੁੰਦੀਆਂ। ਕੀ ਕਰਦਾ ਹੁੰਨੈਂ ਸਾਰਾ ਦਿਨ ਘਰੇ?”

“ਛੁੱਟੀ ਮਨਾਈਦੀ ਐ, ਪੜ੍ਹ-ਲਿਖ ਲਈਦੈ ਕੁਛ।” ਸੁਣ ਕੇ ਧੌਲ਼ਾ ਸਾਹਬ ਪਲ ਭਰ ਲਈ ਇੱਕ ਟੱਕ ਮੇਰੇ ਵੱਲ ਇਸ ਤਰ੍ਹਾਂ ਵੇਖਦੇ ਰਹੇ ਜਿਵੇਂ ਉਨ੍ਹਾਂ ਨੂੰ ਮੇਰੀ ਗੱਲ ਦਾ ਯਕੀਨ ਨਾ ਆਇਆ ਹੋਵੇ। ਫਿਰ ਬੋਲੇ, “ਆਹ ਜਿਹੜੀਆਂ ਕਦੇ-ਕਦੇ ਅਖਬਾਰ 'ਚ ਤੇਰੀਆਂ ਘਾਣੀਆਂ ਜੀਆਂ ਛਪਦੀਆਂ ਹੁੰਦੀਐਂ। ਇਹ ਲਿਖਦਾ ਹੁੰਨੈਂ ?”

“ਹਾਂ”

“ਕੁਛ ਦਿੰਦੇ-ਲੈਂਦੇ ਵੀ ਆ ਓਹ ਤੈਨੂੰ?”

“ਦੇਣਾ ਕੀ ਐ?”

“ਫੇਰ?”

“ਬੱਸ ਚੰਗਾ ਲੱਗਦੈ ਲਿਖ ਕੇ।” ਇਹ ਸੁਣ ਕੇ ਧੌਲ਼ਾ ਸਾਹਬ ਜ਼ੋਰ ਨਾਲ ਹੌਸੇ। ਫਿਰ ਬੋਲੇ, “ਅਖੇ ਚੰਗਾ ਲੱਗਦੈ, ਓਹ ਗੁਰੂਆ----,” ਆਖ ਕੇ ਧੌਲ਼ਾ ਸਾਹਬ ਫਿਰ ਹੱਸ ਪਏ। ਉਨ੍ਹਾਂ ਵੱਲ ਵੇਖ ਕੇ ਹੋਰ ਬੈਠੇ ਬੰਦੇ ਵੀ ਹੱਸ ਪਏ। ਕੁਝ ਦੇਰ ਬਾਅਦ ਧੌਲ਼ਾ ਸਾਹਬ ਗੰਭੀਰ ਆਵਾਜ਼ ਵਿੱਚ ਬੋਲੇ, “ਬੰਦਾ ਬਣ ਕੇ' ਕੰਮ ਕਰਿਆ ਕਰ। ਇਨ੍ਹਾਂ ਘਾਣੀਆਂ-ਘੂਣੀਆਂ ਨੇ ਕੁਛ ਨੀ ਦੇਣਾ ਤੈਨੂੰ, ਲਖਾਰੀ ਸਾਹਬ। ਤੇ ਮੇਰਾ ਨਾਂ 'ਲਖਾਰੀ ਸਾਹਬ” ਧੈਂ ਗਿਆ। ਕਈ ਜਾੜ੍ਹ ਘੁੱਟ ਕੇ ਆਖਦੇ ਅਤੇ ਕਈ ਸੰਘ ਘਰੋੜ ਕੇ ਜਿਵੇਂ ਹੁਣੇ-ਹੁਣੇ ਧੌਲ਼ਾ ਸਾਹਬ ਨੇ ਕਿਹਾ ਸੀ।

“ਕਿਵੇ', ਅੱਜ ਕੰਮ ਬੜਾ ਸਲੋਅ ਕੀਤੇ?” ਮੈ' ਸਵਾਰ ਕੇ ਬੈਠਦੇ ਨੇ ਕਿਹਾ। “ਜਵਾਂ ਭੱਠਾ ਬਹਿੰਦਾ ਜਾਂਦੈ ਦਿਨੋ-ਦਿਨ ਬਿਜਨਸ ਵਾਲਾ। ਜਦੋਂ ਦੇ ਆ ਬੂਝੇ ਆਉਣ ਲੱਗੇ ਆ ਨਾ ਇੰਡੀਆ ਤੋਂ, ਕੰਮ ਆਲਾ ਬੇੜਾ ਗਰਕ ਕਰ ਕੇ ਰੱਖਤਾ। ਇੱਕ ਸਾਲਾ ਹੋਰ ਆਇਐ ਨਵਾਂ।”

“ਕਿਹੜਾ?”

“ਹੈਗਾ ਇੰਕ ਕਿਸ਼ਤਾ ਮੱਲ।”

"ਇਹ ਕਿਹੜਾ ਹੋਇਆ?"

"ਮੀਨ੍ਹਾਂ ਕੁ ਹੋਇਐ ਨਵਾਂ ਟੈਕਸੀ ਚਲਾਉਣ ਲੱਗੈ। । ਸਾਲੇ ਨੇ ਨਾ ਕਦੇ ਗੱਡੀ ਵੈਕਿਉਮ ਕਰਨੀ ਨਾ ਕੁਛ ਨਾ ਕੁਛ ਹੋਰ। ਗੋਰੇ ਕਿਓਂ ਲੈਣ ਬਈ ਟੈਕਸੀਆਂ, ਜਦੋਂ10/ ਟੋਕਸੀਨਾਮਾ