ਪੰਨਾ:ਟੈਕਸੀਨਾਮਾ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਤੈਨੂੰ ਲੱਗਦਾ ਹੈ ਕਿ ਮੈਂ ਟੈਕਸੀ ਚਲਾਉਂਦੀ ਹੋਵਾਂਗੀ?” ਆਖ ਕੇ ਉਹ ਹੱਸੀ। ਮੈਂ ਸ਼ੀਸ਼ੇ ਰਾਹੀਂ ਪਿੱਛੇ ਵੱਲ ਵੇਖਿਆ ਅਤੇ ਪੁੱਛਿਆ, “ਫੇਰ?”

“ਮੈਂ ‘ਵਰਕਿੰਗ ਗਰਲ’ ਹਾਂ।” ਸੁਣ ਕੇ ਮੈਂ ਫਿਰ ਸ਼ੀਸ਼ੇ ਰਾਹੀਂ ਪਿੱਛੇ ਵੱਲ ਵੇਖਿਆ, ਉਸ ਨੇ ਹੇਠਲੇ ਬੁੱਲ੍ਹ ਦੀ ਇੱਕ ਨੁੱਕਰ ਘੁੱਟ ਕੇ ਮੇਰੇ ਨਾਲ ਅੱਖ ਮਿਲਾਈ। ਮੈਂ ਆਪਣੀ ਨਿਗ੍ਹਾ ਸ਼ੀਸ਼ੇ ਤੋਂ ਪਾਸੇ ਕਰ ਲਈ।

“ਰਾਤ ਤਾਂ ਬਹੁਤ ਹੀ ਮੰਦਾ ਸੀ ਕੰਮ, ਪਿਆਰੇ," ਉਸ ਨੇ ਬਹੁਤ ਹੀ ਪਿਆਰੀ ਆਵਾਜ਼ ਵਿੱਚ ਕਿਹਾ।

ਮੈਨੂੰ ਸਮਝ ਨਾ ਲੱਗੀ ਕਿ ਉਸ ਨਾਲ ਹੋਰ ਕੀ ਗੱਲ ਕਰਾਂ। ਮੈਂ ਚੁੱਪ ਕਰ ਗਿਆ। ਉਹ ਵੀ ਦੋ ਕੁ ਮਿੰਟ ਚੁੱਪ ਰਹੀ। ਇਸ ਦੌਰਾਨ ਮੈਂ ਇੱਕ-ਦੋ ਵਾਰ ਸ਼ੀਸ਼ੇ ਰਾਹੀਂ ਪਿੱਛੇ ਵੱਲ ਵੇਖਿਆ। ਹਰ ਵਾਰ ਉਹ ਮੁਸਕਰਾ ਪੈਂਦੀ। ਮੈਨੂੰ ਉਸ ਦੀ ਮੁਸਕਰਾਹਟ ਚੰਗੀ-ਚੰਗੀ ਲੱਗਦੀ। ਫਿਰ ਉਹ ਬੋਲੀ, “ਤੂੰ ਆਨੰਦ ਮਾਨਣਾ ਚਾਹੁੰਨੈ?”

ਮੈਂ ਇਸ ਪ੍ਰਸ਼ਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਇਸ ਦਾ ਝੱਟ ਦੇ ਕੇ ਮੇਰੇ ਕੋਲੋਂ ਕੋਈ ਜਵਾਬ ਨਾ ਦਿੱਤਾ ਗਿਆ। ਉਹ ਫਿਰ ਬੋਲੀ, “ਮੈਂ ਤੈਨੂੰ ਬਹੁਤ ਚੰਗੀ ਡੀਲ ਦੇਊਂਗੀ, ਪਿਆਰੇ” ਮੈਨੂੰ ਉਸ ਦੀ ਆਵਾਜ਼ ਵਿੱਚ ਓਪਰਾਪਨ ਬਿਲਕੁਲ ਹੀ ਨਾ ਲੱਗਾ। ਜਿਵੇਂ ‘ਪਿਆਰੇ’ ਸ਼ਬਦ ਉਸ ਨੇ ਧੁਰ-ਅੰਦਰੋਂ ਕਿਹਾ ਹੋਵੇ। ਉਸ ਦੀ ਆਵਾਜ਼ ਨੇ ਮੇਰੇ ਅੰਦਰ ਕੁਝ ਹਲਚਲ ਤਾਂ ਕੀਤੀ ਪਰ ਮੈਨੂੰ ਉਹ ਪਹਿਲਾਂ ਹੀ ਦੱਸ ਚੁੱਕੀ ਸੀ ਕਿ ਉਹ ਵੇਸਵਾ ਸੀ। ਮੇਰੇ ਚਿੱਤ ’ਚ ਤਾਂ ਸੀ ਕਿ ਵੇਸਵਾਵਾਂ ਬਹੁਤ ਚੁਸਤ-ਚਲਾਕ ਤੇ ਫਰੇਬਬਾਜ਼ ਹੁੰਦੀਆਂ ਹਨ ਜਿਵੇਂ ਕਿ ਹਿੰਦੀ ਫ਼ਿਲਮਾਂ ਵਿੱਚ ਦਿਖਾਇਆ ਜਾਂਦਾ ਹੈ ਪਰ ਉਹ ਤਾਂ ਬਿਲਕੁਲ ਆਮ ਜਿਹੀ ਭੋਲੀ-ਭਾਲੀ ਕੁੜੀ ਸੀ। ਮੈਨੂੰ ਲੱਗਾ ਕਿ ਉਹ ਜ਼ਰੂਰ ਹੀ ਕਿਸੇ ਦੇ ਚੁੰਗਲ ਵਿੱਚ ਫਸੀ ਹੋਈ ਸੀ ਤੇ ਮਜਬੂਰੀ ਵੱਸ ਇਹ ਸਭ ਕੁਝ ਕਰ ਰਹੀ ਸੀ। ਮੇਰੇ ਚਿੱਤ 'ਚ ਆਈ ਕਿ ਆਖਾਂ ‘ਮੈਂ ਵੇਸਵਾਗਮਨੀ ਨਹੀਂ ਕਰਦਾ।' ਫਿਰ ਸੋਚਿਆ ਕਿ ਇਹ ਜਵਾਬ ਕੁੜੀ ਨੂੰ ਚੁੱਭੇ ਨਾ। ਮੈਂ ਥੋੜ੍ਹਾ ਜਿਹਾ ਰੁਕ ਕੇ ਬੋਲਿਆ, “ਤੈਨੂੰ ਦੱਸਿਆ ਤਾਂ ਸੀ ਕਿ ਮੈਂ ਹਾਲੇ ਹੁਣੇ ਕੰਮ ਸ਼ੁਰੂ ਕੀਤੈ। ਹਾਲੇ ਕੁਝ ਕਮਾਇਆ ਨਹੀਂ।”

“ਤੇਰੀ ਮਰਜ਼ੀ,” ਆਖ ਕੇ ਉਹ ਚੁੱਪ ਹੋ ਗਈ। ਮੈਂ ਸ਼ੀਸ਼ੇ ਰਾਹੀਂ ਪਿੱਛੇ ਵੱਲ ਵੇਖਿਆ, ਉਸ ਨੇ ਢੋਅ ਲਾ ਕੇ ਅੱਖਾਂ ਮੀਚ ਲਈਆਂ ਸਨ। ਉਸ ਦੇ ਟਿਕਾਣੇ ਦੇ ਨੇੜੇ ਪਹੁੰਚ ਕੇ ਜਦ ਮੈਂ ਲਾਲ ਬੱਤੀ ’ਤੇ ਟੈਕਸੀ ਰੋਕੀ ਤਾਂ ਇੱਕ ਦਮ ਖਿਆਲ ਆਇਆ ਕਿ ਵੇਸਵਾ ਹੈ, ਕਿਤੇ ਕਿਰਾਇਆ ਦੇਣ ਦੀ ਮਾਰੀ ਖੜ੍ਹੀ ਕਾਰ ਵਿੱਚੋਂ ਬਾਹਰ ਨਾ ਨਿਕਲ ਜਾਵੇ। ਮੇਰਾ ਧਿਆਨ ਇੱਕ ਦਮ ਪਿੱਛੇ ਵਲ ਗਿਆ। ਪਰ ਉਹ ਤਾਂ ਆਰਾਮ ਨਾਲ ਉਸੇ ਤਰ੍ਹਾਂ ਹੀ ਬੈਠੀ ਸੀ। ਮੈਨੂੰ ਲੱਗਾ ਕਿ ਮੈਂ ਐਵੇਂ ਹੀ ਸ਼ੱਕ ਕੀਤੀ, ਇਹ ਵਿਚਾਰੀ ਤਾਂ ਐਹੋ-ਜਿਹੀ ਨਹੀਂ ਲੱਗਦੀ। ਮੇਰੇ ਅੰਦਰ ਉਸ ਦੀ

ਮਜਬੂਰੀ ਦਾ ਭੇਦ ਜਾਨਣ ਲਈ ਉਤਸੁਕਤਾ ਪੈਦਾ ਹੋਈ। ਮੈਂ ਉਸ ਨੂੰ ਬਹੁਤ ਹੀ

ਟੈਕਸੀਨਾਮਾ/25