ਪੰਨਾ:ਟੈਕਸੀਨਾਮਾ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਪਵਾਇਆ, ਸਗੋਂ ਪਬਲਿਸ਼ਰ ਨੇ ਰੌਇਲਟੀ ਦਿੱਤੀ ਆ?”

“ਮੈਂ ਨੌਰਥ ਅਮੈਰਿਕਾ ਵਿਚ ਕਿਹਾ ਸੀ।”

“ਨੌਰਥ ਅਮੈਰਿਕਾ ਵਿਚ ਵੀ ਇਹ ਗੱਲ ਸਹੀ ਨੀ। ਏਹਦੇ 'ਚ ਸ਼ੱਕ ਨੀ ਬਈ ਉਹ ਵਧੀਆ ਕਿਤਾਬ ਐ। ਮੇਰੀ ਕਿਤਾਬ ਤਿੰਨ ਸਾਲ ਪਹਿਲਾਂ ਛਪੀ ਸੀ। ਮੈਨੂੰ ਰੌਇਲਟੀ ਵਜੋਂ ਪੰਜਾਹ ਕਿਤਾਬਾਂ ਮਿਲੀਆਂ ਸੀ। ਇਹਦੀ ਤਸਦੀਕ ਤੁਸੀਂ ਆਪਣੇ ਦੋਸਤ ਦਰਸ਼ਨ ਗਿੱਲ ਕੋਲੋਂ ਕਰਵਾ ਸਕਦੇ ਆਂ। ਹੋਰ ਵੀ ਦੋਸਤਾਂ ਨੂੰ ਮੈਂ ਜਾਣਦੈਂ ਜਿਨ੍ਹਾਂ ਨੇ ਪੱਲਿਓਂ ਖਰਚ ਕੇ ਨਹੀਂ ਛਪਵਾਈਆਂ। ਗਿਆਨੀ ਕੇਸਰ ਸਿੰਘ ਹੋਰਾਂ ਨੂੰ ਵੀ ਮੇਰਾ ਖਿਆਲ ਨੀਂ ਬਈ ਪਬਲਿਸ਼ਰਾਂ ਨੂੰ ਕੁਛ ਦੇਣਾ ਪਿਆ ਹੋਊ।” (ਬਾਅਦ ਵਿਚ ਮੈਂ ਪਛਤਾਇਆ ਕਿ ਕਾਹਲੀ ਵਿਚ ਮੈਂ ਆਪਣੀ ਹੀ ਗੱਲ ਕਰ ਗਿਆ। ਉਹ ਮੇਰੇ ਬਾਰੇ ਕੀ ਸੋਚਦਾ ਹੋਵੇਗਾ! ਮੈਨੂੰ ਸਗੋਂ ਕਿਸੇ ਹੋਰ ਲੇਖਕ ਦੇ ਹਵਾਲੇ ਨਾਲ ਗੱਲ ਕਰਨੀ ਚਾਹੀਦੀ ਸੀ)

“ਮੇਰੀ ਜਾਣਕਾਰੀ ’ਚ ਨਹੀਂ ਸੀ ਇਹ ਗੱਲ। ਆਈ ਐਮ ਸੌਰੀ," ਉਸ ਨੇ ਕਿਹਾ।

“ਮੈਨੂੰ ਲੱਗਦਾ ਹੁੰਦੈ ਬਈ ਜਦੋਂ ਅਸੀਂ ਕਿਸੇ ਕਿਤਾਬ ਨੂੰ ਸੈਲੀਬਰੇਟ ਕਰ ਰਹੇ ਹੁੰਨੇ ਆਂ ਉਦੋਂ ਅਚੇਤ ਹੀ ਅਸੀਂ ਹੋਰ ਕਿਤਾਬਾਂ ਨੂੰ ਛੁਟਿਆਉਣ ਲੱਗ ਪੈਨੇ ਆਂ।”

“ਤੁਹਾਡੀ ਇਸ ਗੱਲ ਨਾਲ ਮੈਂ ਸਹਿਮਤ ਇਆਂ ਪਰ ਮੈਂ ਆਪ ਵਹਾਅ 'ਚ ਆ ਕੇ ਕਦੇ ਤਕਰੀਰ ਨਹੀਂ ਕਰਦਾ ਹੁੰਦਾ। ਅਸਲ 'ਚ ਮੈਂ ਇਹ ਐੱਸ ਕੀਤਾ ਸੀ। ਉਹ ਕਿਤਾਬ ਬਹੁਤ ਵਧੀਆ। ਆਈ ਐਮ ਸੌਰੀ ਅਗੇਨ ਤੁਹਾਨੂੰ ਠੇਸ ਪਹੁੰਚੀ ਆ । ਸਗੋਂ ਮੈਨੂੰ ਹੋਰ ਬੰਦਿਆਂ ਦੇ ਨਾਂ ਵੀ ਦੱਸੋ, ਜਿਹੜੇ ਤੁਹਾਡੇ ਵਾਂਗ ਸੋਚਦੇ ਆ ਮੈਂ ਉਨ੍ਹਾਂ ਕੋਲੋਂ ਵੀ ਸੌਰੀ ਮੰਗਾਂਗਾ।”

ਉਸਦਾ ਫੋਨ ਵੱਜਣ ਲੱਗਾ। ਤੇ ਮੇਰੀ ਨਿਗਾ ਮੀਟਰ ’ਤੇ ਪਈ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਮੈਂ ਮੀਟਰ ਚਲਾ ਦਿੱਤਾ। ਮੈਂ ਸੋਚਣ ਲੱਗਾ ਕਿ ਫੋਨ ਬੰਦ ਹੁੰਦਿਆਂ ਹੀ ਕਿਹੜੀ ਗੱਲ ਸ਼ੁਰੂ ਕਰਾਂ। ਫੋਨ ਉਸ ਨੇ ਛੇਤੀਂ ਹੀ ਬੰਦ ਕਰ ਦਿੱਤਾ। ਮੈਂ ਫਿਰ ਛੇੜ ਲਿਆ, “ਤੁਸੀਂ ਪਹਿਲਾਂ ਤਾਂ ਐੱਚ ਐੱਸ ਟੀ (ਨਵਾਂ ਟੈਕਸ) ਦੇ ਖਿਲਾਫ਼ ਬੜੇ ਧੜੱਲੇ ਨਾਲ ਬਿਆਨ ਦਿੰਦੇ ਸੀ, ਜਦੋਂ ਥੋਡੇ ਲੀਡਰ ਨੇ ਇਸ ਦੇ ਹੱਕ 'ਚ ਸਟੈਂਡ ਲੈ ਲਿਆ। ਤੁਸੀਂ ਵੀ ਪਾਰਲੀਮੈਂਟ ਵਿਚ ਇਸ ਟੈਕਸ ਦੇ ਹੱਕ 'ਚ ਵੋਟ ਪਾ ਦਿੱਤੀ।”

“ਇਕ ਪਾਰਟੀ ’ਚ ਰਹਿੰਦਿਆਂ ਤੁਸੀਂ ਪਾਰਟੀ ਲੀਡਰ ਦੇ ਉਲਟ ਨੀ ਜਾ ਸਕਦੇ। ਮਿਸਟਰ ਇਗਨਾਟੀਅਫ ਨੇ ਜਦੋਂ ਵਿੱਪ ਜਾਰੀ ਕਰ ਦਿੱਤਾ ਤਾਂ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਮੇਰਾ ਫਰਜ਼ ਸੀ ਕਿ ਮੈਂ ਉਸਦੇ ਆਦੇਸ਼ ਦਾ ਪਾਲਣ ਕਰਦਾ -

....ਆਈ ਐਮ ਸੌਰੀ ਮੈਂ ਇਕ ਕਾਲ ਕਰਨੀ ਆ।” ਅਤੇ ਉਹ ਆਪਣੇ ਬਲੈਕ ਬੈਰੀ ਉਪਰ ਉਂਗਲਾਂ ਮਾਰਨ ਲੱਗਾ। ਮੈਨੂੰ ਲੱਗਾ ਕਿ ਉਹ ਮੇਰੇ ਪ੍ਰਸ਼ਨ ਦਾ ਜਵਾਬ

50/ਟੈਕਸੀਨਾਮਾ