ਪੰਨਾ:ਟੈਕਸੀਨਾਮਾ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਲੈ ਬਣਗੀ ਗੱਲ। ਆ ਗਿਆ ਟ੍ਰਿੱਪ ,” ਮੈਂ ਕੰਪਿਊਟਰ ਦੀ ਬੀਪ ਸੁਣ ਕੇ ਕਿਹਾ।

ਇਹ ਟ੍ਰਿੱਪ ਵੈਨਕੂਵਰ ਜਨਰਲ ਹਸਪਤਾਲ ਦੇ ਐਮਰਜੈਂਸੀ ਵਿੱਚੋਂ ਹੈ। ਇੱਕ ਅਧੇੜ ਉਮਰ ਦਾ ਆਦਮੀ ਹੈ। ਉਸਦੀ ਇਕ ਅੱਖ ਸੁੱਜੀ ਹੋਈ ਹੈ। ਮੱਥੇ 'ਤੇ ਪੱਟੀ ਬੰਨ੍ਹੀ ਹੋਈ ਹੈ। ਉਸ ਨੇ ਈਸਟ ਵੈਨਕੂਵਰ ਵਿਚ ਹੇਸਟਿੰਗਜ਼ ਤੇ ਨਨਾਇਮੋ ਸਟਰੀਟ ਤੇ ਜਾਣਾ ਹੈ। ਇਹ ਸੱਟਾਂ ਉਸਦੇ ਪਿਛਲੀ ਰਾਤ ਇੱਕ ਲੜਾਈ ਦੌਰਾਨ ਲੱਗੀਆਂ ਹਨ। ਉਸ ਨੂੰ ਉਤਾਰ ਕੇ ਮੈਂ ਹਰਜੀਤ ਦੇ ਆਖੇ ਲੱਗਣਾ ਹੀ ਮੁਨਾਸਿਬ ਸਮਝਿਆ ਅਤੇ ਹੋਟਲ ਵੈਨਕੂਵਰ ਵੱਲ ਚੱਲ ਪਿਆ। ਹੁਣ ਰਾਤ ਦਾ ਹਨੇਰਾ ਨਹੀਂ ਸੀ ਰਿਹਾ। ਚਾਨਣ ਸੀ ਪਰ ਮੇਨ ਤੇ ਹੇਸਟਿੰਗ ਇਲਾਕੇ ਵਿੱਚੋਂ ਗੁਜ਼ਰਦਿਆਂ ਮੈਂ ਟੈਕਸੀ ਦੇ ਚਾਰੇ ਲੌਕ ਲਾ ਦਿੱਤੇ। ਇਹ ਡਰੱਗ ਅਤੇ ਵੇਸਵਾਗਿਰੀ ਵਾਲਾ ਇਲਾਕਾ ਹੈ। ਇੱਥੇ ਕਈ ਵਾਰ ਲਾਲ ਬੱਤੀ ’ਤੇ ਰੁਕੀ ਟੈਕਸੀ ਵਿਚ ਬਿਨ੍ਹਾਂ ਪੁੱਛਿਆਂ ਹੀ ਕੋਈ ਆ ਬੈਠਦਾ ਹੈ। ਕਿਸੇ ਸੰਭਾਵੀ ਮੁਸੀਬਤ ਤੋਂ ਬਚਣ ਲਈ ਪਹਿਲਾਂ ਹੀ ਬਚਾਅ ਕੀਤਾ ਚੰਗਾ ਹੈ।

ਹੋਟਲ ਵੈਨਕੂਵਰ ਮੂਹਰੇ ਪਹਿਲਾਂ ਹੀ ਦੋ ਟੈਕਸੀਆਂ ਖੜ੍ਹਆਂ ਸਨ। ਉਨ੍ਹਾਂ ਦੇ ਪਿੱਛੇ ਮੈਂ ਪਾਰਕ ਕਰ ਲਈ। ਕਿਤਾਬ ਫਿਰ ਖੋਲ੍ਹ ਲਈ। ਅੱਧੇ ਘੰਟੇ ਬਆਦ ਮੇਰੀ ਵਾਰੀ ਪਹਿਲੀ ਹੋ ਗਈ। ਮੈਂ ਕਿਤਾਬ ਬੰਦ ਕਰ ਦਿੱਤੀ। ਹੁਣ ਮੈਂ ਸਾਹਮਣੇ ਦੇਖਦਾ ਹਾਂ। ਕੀ ਪਤਾ ਕਿ ਕਦੋਂ ਡੋਰਮੈਨ ਜਾਂ ਕਿਸੇ ਸਵਾਰੀ ਨੇ ਇਸ਼ਾਰਾ ਕਰਕੇ ਸੱਦ ਲੈਣਾ ਹੈ। ਕੁਝ ਮਿੰਟ ਬਾਅਦ ਹੀ ਇੱਥੋਂ ਟ੍ਰਿੱਪ ਮਿਲ ਜਾਂਦਾ ਹੈ। ਪੰਤਾਲੀ-ਪੰਜਾਹ ਦੇ ਗੇੜ ਵਿਚ ਇਸ ਸਵਾਰੀ ਨੇ ਏਅਰਪੋਰਟ ਜਾਣਾ ਹੈ। ‘ਸਵਾਰੀ ਕਿੱਥੋਂ ਹੈ ਅਤੇ ਕਿਸ ਕਿੱਤੇ ਵਿਚ ਹੈ’ ਬਾਰੇ ਘੋਖਣ ਦੀ ਮੇਰੀ ਆਦਤ ਹੈ। ਇਸ ਬਾਰੇ ਸਿੱਧਾ ਪੁੱਛਣਾ ਠੀਕ ਨਹੀਂ ਲੱਗਦਾ। ਟੇਢੀ ਤਰ੍ਹਾਂ ਪੁੱਛਣ ਲਈ ਮੈਂ ਕੁਝ ਪ੍ਰਸ਼ਨ ਘੜ ਰੱਖੇ ਹਨ। ਮੈਂ ਆਪਣਾ ਪਹਿਲਾ ਪ੍ਰਸ਼ਨ ਦਾਗਣ ਲਈ ਆਖਦਾ ਹਾਂ, “ ਤੂੰ ਕਿਸਮਤ ਵਾਲਾ ਹੈਂ ਕਿ ਮੀਂਹ ਵਾਲਾ ਮੌਸਮ ਪਿੱਛੇ ਛੱਡ ਕੇ ਜਾ ਰਿਹਾ ਹੈਂ।”

ਅਸਲ ’ਚ ਮੈਂ ਮੀਂਹ ਪਸੰਦ ਕਰਦਾਂ। ਮੈਂ ਕੁਬੈਕ ਤੋਂ ਹਾਂ। ਉੱਥੇ ਬਰਫ਼ਾਂ ਦੇ ਢੇਰ ਲੱਗ ਜਾਂਦੇ ਆ। ਬਰਫ਼ਾਂ ਨੂੰ ਸ਼ਾਵਲ ਨਾਲ ਚੁੱਕਣਾ ਪੈਂਦਾ ਮੀਂਹ ਨੂੰ ਕਿਹੜਾ ਚੁੱਕਣਾ ਪੈਂਦਾ।” ਮੈਂ ਉਸ ਬਾਰੇ ਹੋਰ ਜਾਨਣ ਲਈ ਦੂਜਾ ਪ੍ਰਸ਼ਨ ਕਰਦਾ ਹਾਂ। ਕਿਵੇਂ ਹੈਂ ਆਰਥਿਕਤਾ ਉੱਥੋਂ ਦੀ? ਤੇਰੇ ’ਤੇ ਕੋਈ ਅਸਰ ਪਿਆ ਇਸ ਮੰਦਵਾੜੇ ਦਾ?”

“ਠੀਕ ਹੋ ਰਹੀ ਹੈ। ਇਸ ਮੰਦਵਾੜੇ ਦੇ ਅਸਰ ਤੋਂ ਤਾਂ ਕੋਈ ਹੀ ਬਚਿਆ ਹੋਵੇਗਾ!”

“ਹਾਂ ਅਸਰ ਤਾਂ ਸਭ ਤੇ ਹੀ ਹੋਇਆ ਹੋਵੇਗਾ। ਕਿਸੇ ’ਤੇ ਚੰਗਾ ਕਿਸੇ 'ਤੇ ਮੰਦਾ।"

“ਚੰਗਾ ਕਿਵੇਂ?”

“ਪਿੱਛੇ ਜਿਹੇ ਮੈਂ ਨਿਓਮੀ ਕਲੈਨ ਦੀ ਕਿਤਾਬ ਪੜ੍ਹ ਰਿਹਾ ਸੀ ਦਾ ਸ਼ੌਕ

ਟੈਕਸੀਨਾਮਾ/59