ਪੰਨਾ:ਟੈਕਸੀਨਾਮਾ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਡਰਾਈਵਰ ਦਾ ਇਕਬਾਲੀਆ ਬਿਆਨ

ਮੇਰੀ ਉਮਰ ਸੱਠ ਸਾਲ ਤੋਂ ਉੱਪਰ ਹੈ। ਮੈਂ 1976 'ਚ ਡਾਊਨ-ਟਾਊਨ ਦੀ ਕੰਪਨੀ ਨਾਲ ਟੈਕਸੀ ਚਲਾਉਣ ਲੱਗਾ ਸੀ। ਉਦੋਂ ਮੈਂ ਪਾਰਟ ਟਾਈਮ ਟੈਕਸੀ ਚਲਾਉਂਦਾ ਸੀ। ਪੱਕਾ ਕੰਮ ਮੇਰਾ ਬੇਕਰੀ ਵਿਚ ਸੀ। ਉਦੋਂ ਉਸ ਟੈਕਸੀ ਕੰਪਨੀ ਵਿਚ ਆਪਣੇ ਬੰਦੇ ਬਹੁਤ ਘੱਟ ਹੁੰਦੇ ਸੀ। ਜਦੋਂ ਮੈਂ ਪਹਿਲੇ ਦਿਨ ਟੈਕਸੀ ਦਾ ਕੰਮ ਮੰਗਣ ਗਿਆ ਤਾਂ ਮੇਰੇ ਕੱਪੜੇ-ਲੱਤੇ ਦੇਖ ਕੇ ਕੰਪਨੀ ਦਾ ਮਨੇਜਰ ਕਹਿੰਦਾ ਕਿ ਇਹ ਕੰਮ ਤੇਰੇ ਕਰਨ ਵਾਲਾ ਨੀਂ। ਉਦੋਂ ਟੈਕਸੀ ਚਲਾਉਣ ਦਾ ਕੰਮ ਬਹੁਤ ਖਤਰਨਾਕ ਹੁੰਦਾ ਸੀ। ਡਰਾਈਵਰ ਰਫ਼-ਟਫ਼ ਕਿਸਮ ਦੇ ਬੰਦੇ ਹੁੰਦੇ ਸੀ। ਜਿਹੜੇ ਕਿਸੇ ਦੇ ਦੋ ਘਸੁੰਨ ਲਾਉਣ ਜੋਗੇ ਵੀ ਹੁੰਦੇ ਜਾਂ ਕਿਸੇ ਤੋਂ ਚਾਰ ਘਸੁੰਨ ਖਾ ਵੀ ਸਕਦੇ ਹੁੰਦੇ। ਮੇਰੀ ਕਾਠੀ ਛੋਟੀ ਐ। ਮੇਰੇ ਕੱਪੜੇ ਵੀ ਹੁਣ ਵਾਂਗ ਸਾਫ਼-ਸੁਥਰੇ ਸੀ। (ਉਸਦੇ ਡਰੈੱਸ ਪੈਂਟ ਅਤੇ ਸ਼ਰਟ ਪਾਈ ਹੋਈ ਸੀ)। ਉਸ ਕੰਪਨੀ ਵਿਚ ਮੈਂ ਪਾਰਟ ਟਾਈਮ ਤਿੰਨ ਸਾਲ ਨੌਕਰੀ ਕੀਤੀ। ਦੋ-ਦੋ ਨੌਕਰੀਆਂ ਕਰਕੇ ਡਾਲਰ ਜੋੜੇ। ਫਿਰ ਮੇਰਾ ਵਿਆਹ ਹੋ ਗਿਆ। ਕਦੇ-ਕਦਾਈ ਫੇਰ ਵੀ ਮੈਂ ਟੈਕਸੀ ਚਲਾ ਆਉਂਦਾ। ਫੇਰ ਮੈਂ 1986 ਤੋਂ 1991 ਤੱਕ ਕਿਸੇ ਹੋਰ ਕੰਪਨੀ ਦੀ ਟੈਕਸੀ ਚਲਾਈ। ਉੱਥੇ ਵੀ ਮੈਂ ਪਾਰਟ-ਟਾਈਮ ਹੀ ਟੈਕਸੀ ਚਲਾਈ। ਫੇਰ ਹਾਲਾਤ ਏਦਾਂ ਦੇ ਬਣੇ ਕਿ ਮੇਰੀ ਬੇਕਰੀ ਵਾਲੀ ਨੌਕਰੀ ਵੀ ਜਾਂਦੀ ਲੱਗੀ ਤੇ ਟੈਕਸੀ ਵਾਲੀ ਵੀ। ਟੈਕਸੀ 'ਚ ਮੇਰੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਸੀ। ਮਨੇਜਰ ਨੇ ਮੈਨੂੰ ਕੱਢ ਦਿੱਤਾ; ਕਹਿੰਦਾ ਕਿ ਤੂੰ ਕਿਸੇ ਸਵਾਰੀ ਨਾਲ ਮਿਸ-ਬੀਹੇਵ ਕੀਤਾ ਸੀ। ਫੇਰ ਮੈਂ ਇਕ ਹੋਰ ਟੈਕਸੀ ਕੰਪਨੀ ਵਿਚ ਲਿਆ ਗਿਆ। ਓਥੇ 2008 ਤੱਕ ਰਿਹਾ। ਉਸ ਟੈਕਸੀ ਕੰਪਨੀ ਦਾ ਪਹਿਲਾਂ ਇੱਕ ਗੋਰਾ ਹੀ ਮਾਲਕ ਸੀ। ਜਦੋਂ ਉਹ ਵੇਚ ਗਿਆ ਤਾਂ ਫੇਰ ਆਪਣੇ ਬੰਦਿਆਂ ਨੇ ਟੈਕਸੀਆਂ ਖ੍ਰੀਦ ਲਈਆਂ। ਮੇਰੇ ਕੋਲ ਵੀ ਆਵਦੀ ਟੈਕਸੀ ਸੀ। ਫੇਰ ਮੈਂ ਵੇਚ ਦਿੱਤੀ।

ਟੈਕਸੀ ਨੇ ਮੈਨੂੰ ਸ਼ਰਾਬ ਤੇ ਰੰਨਾਂ ਦੀ ਆਦਤ ਪਾ ’ਤੀ। ਕਈ ਵਾਰ ਏਦਾਂ

ਹੋਣਾ ਕਿ ਪੁਲੀਸ ਨੇ ਮੈਨੂੰ ਸ਼ਰਾਬੀ ਹੋਏ ਨੂੰ ਘਰ ਛੱਡ ਕੇ ਜਾਣਾ ਜਾਂ ਹਸਪਤਾਲ।

ਟੈਕਸੀਨਾਮਾ/67