ਪੰਨਾ:ਟੈਕਸੀਨਾਮਾ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਵਾਰੀ ਮੈਂ ਮਸਾਜ-ਪਾਰਲਰ ਤੇ ਗਿਆ ਹੀ ਸ਼ਰਾਬੀ ਹੋ ਕੇ ਸੌਂ ਗਿਆ। ਫੇਰ ਪੁਲੀਸ ਘਰ ਛੱਡ ਕੇ ਗਈ। ਮੈਂ ਕਦੇ ਸ਼ਰਾਬ ਪੀ ਕੇ ਟੈਕਸੀ ਨਹੀਂ ਚਲਾਈ ਪਰ ਫੇਰ ਵੀ ਮੇਰਾ ਪੁਲੀਸ ਰਿਕਾਰਡ ਬਣ ਗਿਆ। ਜਦੋਂ ਮੈਂ ਸਿਟੀ ਹਾਲ ਸ਼ੋਫਰ ਪਰਮਿਟ ਰੀਨਿਊ ਕਰਵਾਉਣ ਗਿਆ ਤਾਂ ਉਨ੍ਹਾਂ ਨੇ ਮੇਰਾ ਪਰਮਿਟ ਰੀਨਿਊ ਨਾ ਕੀਤਾ। ਮੈਂ ਕਿਸੇ ਹੋਰ ਸ਼ਹਿਰ ਦੀ ਟੈਕਸੀ ਕੰਪਨੀ ਵਿਚ ਚਲਾ ਗਿਆ। ਉਸ ਮਿਊਂਸਪਿਲਟੀ ਸਿਟੀ ਹਾਲ ਵਾਲੇ ਕਹਿੰਦੇ ਕਿ ਆਪਣੇ ਡਾਕਟਰ ਤੋਂ ਨੋਟ ਲਿਖਵਾ ਕੇ ਲਿਆ। ਡਾਕਟਰ ਨੇ ਲਿਖ ਦਿੱਤਾ ਕਿ ਇਸ ਨੂੰ ਮਨੋਵਿਗਿਆਨੀ ਤੋਂ ਕੌਂਸਲਿੰਗ ਦੀ ਜਰੂਰਤ ਹੈ। ਕੌਂਸਲਿੰਗ ਕਰਵਾ ਕੇ ਮੈਂ ਫਿਰ ਗਿਆ ਤਾਂ ਉਨ੍ਹਾਂ ਮੈਨੂੰ ਛੇ ਮਹੀਨੇ ਲਈ ਪਰਮਿਟ ਦੇ ਦਿੱਤਾ। ਹੁਣ ਮੈਂ ਬਾਹਰ ਨੀ ਪੀਂਦਾ। ਜੇ ਨਾ ਪੀਵਾਂ ਤਾਂ ਮਹੀਨਾ- ਮਹੀਨਾ, ਦੋ-ਦੋ ਮਹੀਨੇ ਨੀ ਪੀਂਦਾ ਜਦੋਂ ਲੱਗ ਜਾਵਾਂ ਫਿਰ ਹਫ਼ਤਾ-ਹਫ਼ਤਾ ਪੀਂਦਾ ਰਹਿੰਨੈ। ਜਿਹੜੇ ਮਹੀਨੇ-ਦੋ ਮਹੀਨਿਆਂ ’ਚ ਪੈਸੇ ਬਣਾਏ ਹੁੰਦੇ ਆ ਉਹ ਮੁਕਾ ਕੇ ਸਾਹ ਲੈਨਾਂ। ਉੱਠਣ ਸਾਰ ਹੀ ਘਰ ਦੇ ਨਾਲ ਮਸਾਜ-ਪਾਰਲਰ ਹੈ ਉੱਥੇ ਚਲਿਆ ਜਾਨੈ। ਕਈ ਵਾਰੀ ਤਾਂ ਉੱਥੇ ਸਿਰਫ਼ ਗੱਲਾਂ ਮਾਰ ਕੇ ਮੁੜ ਆਉਨੈਂ। ਪਰ ਉਹ ਦੋ ਤੋਂ ਘੱਟ ਮੁੜਣ ਨੀ ਦਿੰਦੀਆਂ। ਆਉਂਦਾ ਹੋਇਆ ਠੇਕੇ ਤੋਂ ਬੋਤਲ ਫੜ ਲਿਆਉ। ਫਿਰ ਪੀਂਦਾ ਰਹਿੰਨੈ। ਜਦੋਂ ਹੌਲ ਉੱਠਦਾ ਹੈ ਫੇਰ ਮਸਾਜ-ਪਾਰਲਰ ਚਲਿਆ ਜਾਨੈ। ਆਪਣੇ-ਆਪ ਨੂੰ ਰੋਕ ਨੀਂ ਹੁੰਦਾ। ਜਦੋਂ ਠੀਕ ਹੁੰਨੈ, ਉਦੋਂ ਬਹੁਤ ਅਰਦਾਸਾਂ ਕਰਦੈਂ ਬਈ ਰੱਬਾ ਮੇਰਾ ਮਾੜੀਆਂ ਆਦਤਾਂ ਤੋਂ ਖਹਿੜਾ ਛੁਡਾ। (ਅੱਖਾਂ ਭਰ ਆਉਂਦਾ ਹੈ) ਡਾਕਟਰ ਦੇ ਮੈਂ ਡਰਦਾ ਜਾਂਦਾ ਨੀ ਬਈ ਉਸ ਨੇ ਫੇਰ ਜੇ ਸਿਟੀ ਹਾਲ ਵਾਲਿਆਂ ਨੂੰ ਆਖ ਦਿੱਤਾ ਕਿ ਇਹ ਸ਼ਰਾਬੀ ਹੈ ਮੇਰੀ ਇਹ ਨੌਕਰੀ ਵੀ ਜਾਂਦੀ ਲੱਗਣੀ ਆ ਜਦੋਂ ਮੈਨੂੰ ਦੌਰਾ ਪੈਂਦਾ, ਉਦੋਂ ਟੈਕਸੀ ਖੜ੍ਹੀ ਰਹਿੰਦੀ ਐ। ਖੜ੍ਹੀ ਦਾ ਖਰਚਾ ਮੇਰੇ ਸਿਰ ਪਈ ਜਾਂਦਾ। ਜਦੋਂ ਫਿਰ ਚਲਾਉਣ ਲੱਗਦਾਂ ਤਾਂ ਪਿਛਲਾ ਘਾਟਾ ਵੀ ਪੂਰਾ ਕਰਨਾ ਪੈਂਦਾ। ਘਰਦਿਆਂ ਨੂੰ ਹੁਣ ਮੈਂ ਨੀ ਦਿੰਦਾ ਕੁਝ। ਪਹਿਲਾਂ ਬਥੇਰਾ ਦੇ ਦਿੱਤਾ। ਸੱਤੇ ਦਿਨ ਬਾਰਾਂ-ਬਾਰਾਂ ਘੰਟੇ ਕੰਮ ਕਰਦਾ ਸੀ। ਹੁਣ ਤਾਂ ਆਵਦੇ ਜੋਗਾ ਕਰਦਾਂ। ਬੱਚੇ ਆ ਤਿੰਨ। ਕੁੜੀ ਬੱਤੀਆਂ ਸਾਲਾਂ ਦੀ ਆ। ਉਹ ਅੱਡ ਰਹਿੰਦੀ ਆ। ਵਿਚਕਾਰਲਾ ਮੁੰਡਾ ਆਵਦਾ ਅੱਡ ਰਹਿੰਦਾ। ਛੋਟਾ ਸਾਡੇ ਨਾਲ ਰਹਿੰਦਾ। ਪਰਿਵਾਰ ਮੇਰਾ ਬਹੁਤ ਚੰਗਾ। ਉਨ੍ਹਾਂ ਨੂੰ ਪਤਾ ਬਈ ਮੈਂ ਰੰਡੀਆਂ ਦੇ ਜਾਨੈ। ਸ਼ਰਾਬ ਪੀਨੈ। ਘਰਵਾਲੀ ਮੇਰੀ ਅੰਤਾਂ ਦੀ ਚੰਗੀ ਐ। ਉਹਨੂੰ ਇਓਂ ਆ ਬਈ ਹੁਣ ਮੈਂ ਘਰੇ ਲਿਆ ਕੇ ਪੀਨੈਂ। ਬਾਹਰੋਂ ਪਏ ਨੂੰ ਪੁਲਸ ਨੀ ਚੁੱਕ ਕੇ ਲਿਆਉਂਦੀ।

ਟੈਕਸੀ ਚਲਾਉਂਦਿਆਂ ਵੀ ਮਨ ਬਹੁਤ ਡੋਲਦੈ, ਜਦੋਂ ਕੋਈ ਸੈਕਸੀ ਤੀਵੀਂ ਨਾਲ ਆ ਬੈਠੇ। ਪਰ ਬਹੁਤ ਸਾਵਧਾਨੀ ਵਰਤਣੀ ਪੈਂਦੀ ਆ। ਜੌਬ ਜਾਣ ਦਾ ਡਰ ਰਹਿੰਦੈ। ਬਹੁਤ ਸੰਭਲ ਕੇ ਕਈ ਵਾਰੀ ਪੁੱਛ ਵੀ ਲਈਦੈ। ਜੇ ਅਗਲੀ ਮੰਨ ਜਾਵੇ ਤਾਂ ਠੀਕ ਨਹੀਂ ਫਿਰ ਆਖ ਦੇਈਦੈ ਬਈ ਆਈ ਐਮ ਸੌਰੀ। ਮੈਨੂੰ ਤੀਵੀਆਂ ਨਾਲ ਗੱਲ ਕਰਨ ਦਾ ਬਹੁਤ ਤਰੀਕਾ ਆ। ਇਕ ਵਾਰੀ ਫਸਿਆ ਸੀ, ਉਹ ਵੀ ਉਸ ਤੀਵੀਂ ਦੇ68/ਟੈਕਸੀਨਾਮਾ