ਪੰਨਾ:ਟੈਗੋਰ ਕਹਾਣੀਆਂ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਪਵੇਗਾ, ਕਿ ਤੂੰ ਮੈਨੂੰ ਕਦੀ ਮੂੰਹ ਦਿਖਾਨ ਵਾਸਤੇ ਨਾ ਕਹੇਂਗਾ!"
"ਜੋ ਤੂੰ ਕਹੇਗੀ ਉਹ ਹੀ ਕਰਾਂਗਾ, ਇਸ ਵਾਸਤੇ ਮੇਂ ਤੇਰੀ ਹੀ ਸੌਂਹ ਖਾਂਦਾ ਹਾਂ।"
"ਅੱਛਾ ਚਲ ਹੁਣੇ ਇਥੋਂ ਚਲੇ ਚਲੀਏ।"
ਘਰ ਵਿਚ ਜੋ ਕੁਝ ਸੀ, ਉਸਨੂੰ ਉਥੇ ਹੀ ਛੱਡ ਕੇ ਮੰਗਲ ਉਸੇ ਮੀਂਹ ਅਤੇ ਹਨੇਰੀ ਵਿਚ ਰਾਧਾ ਨੂੰ ਲੈ ਕੇ ਤੁਰ ਪਿਆ, ਇਹੋ ਜਹੀ ਹਨੇਰੀ ਵਗ ਰਹੀ ਸੀ ਕਿ ਖਲੋਨਾ ਵੀ ਕੱਠਨ ਸੀ, ਹਨੇਰੀ ਵਿਚ ਉਡਨ ਵਾਲੇ ਛੋਟੇ ਛੋਟੇ ਰੋੜੇ ਚਾਕੂ ਵਾਂਗੂੰ ਲਗਦੇ ਸਨ ਉਸਨੂੰ ਇਹ ਡਰ ਸੀ ਕਿ ਸਿਰ ਤੇ ਕੋਈ
ਦਰਖਤ ਨਾ ਡਿਗ ਪਵੇ ਇਸ ਕਰ ਕੇ ਮੰਗਲ ਮੈਦਾਨੀ ਰਸਤੇ ਪਿਆ, ਹਵਾ ਦੀ ਚਾਲ ਪਿਛੋਂ ਅਗੇ ਨੂੰ ਧਿਕ ਰਹੀ ਸੀ, ਮਤਲਬ ਇਹ ਕਿ ਉਹ ਡਰਾਉਣੀ ਹਨੇਰੀ ਦੋਨਾਂ ਨੂੰ ਦੁਨੀਆਂ ਦੇ ਕਿਸੇ ਡਰਾਉਣੇ ਅਤੇ ਦੁਰੇਡੇ ਪਾਸੇ ਵਲ ਲੈ ਜਾ ਰਹੀ ਸੀ।
ਪਾਠਕ ਇਸ ਕਹਾਣੀ ਨੂੰ ਝੂਠੀ ਯਾਂ ਬਨਾਉਟੀ ਨਾ ਸਮਝਣ, ਜਿਸ ਵੇਲੇ ਸਤੀ ਦੀ ਰਸਮ ਜ਼ੋਰ ਸ਼ੋਰ ਵਿਚ ਸੀ ਅਤੇ ਹਰ ਇਕ ਵਿਧਵਾ ਨੂੰ ਸਤੀ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ ਉਸ ਵੇਲੇ ਇਹੋ ਜਹੀਆਂ ਗੱਲਾਂ ਰੋਜ਼ਾਨਾਂ ਹੁੰਦੀਆਂ ਸਨ, ਪਰ ਜਿਸ ਤੇ ਸਤ ਨਾ ਹੋਵੇ ਉਹ ਜ਼ਬਰੀ ਆਪਣੀ ਜਾਣ ਕਿਸ
ਤਰ੍ਹਾਂ ਦੇ ਸਕਦੀ ਹੈ?
ਰਾਧਾ ਦੇ ਹਥ ਪੈਰ ਬੰਨ ਕੇ ਚਿਤਾ ਤੇ ਬਿਠਾ ਦਿਤਾ, ਅਤੇ ਵਕਤ ਸਿਰ ਅੱਗ ਲਾ ਦਿਤੀ, ਅਗ ਬਲ ਉਠੀ, ਉਸੇ ਵੇਲੇ ਜ਼ੋਰ ਦੀ ਹਨੇਰੀ ਆਈ ਅਤੇ ਮੌਲਾ ਧਾਰ ਮੀਂਹ ਵੱਸਣ ਲੱਗਾ, ਜੇਹੜੇ ਮੁਰਦੇ ਨੂੰ ਸਾੜਨ ਆਏ ਸੀ, ਉਹ ਨਾਲ ਦੇ ਇਕ ਕਮਰੇ ਵਿਚ ਚਲੇ ਗਏ ਤਮਾਸ਼ਾ ਵੇਖਣ ਵਾਲੇ ਵੀ
ਆਪਣੇ ੨ ਘਰ ਚਲੇ ਗਏ, ਮੀਂਹ ਨਾਲ ਚਿਖਾ ਦੀ ਅੱਗ ਬੁਝ ਗਈ, ਏਨੇ

-੧੦੦-