ਪੰਨਾ:ਟੈਗੋਰ ਕਹਾਣੀਆਂ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਉਸ ਵੇਲੇ ਸਤੀ ਹੋਣ ਦੀ ਖਬਰ ਸੁਣ ਕੇ ਉਹ ਹੈਰਾਨ ਹੋਗਿਆ, ਉਸਨੇ ਦਿਲ ਵਿਚ ਇਹ ਪ੍ਰਣ ਕੀਤਾ ਕਿ ਯਾ ਤੇ ਰਾਧਾ ਨੂੰ ਬਚਾਵਾਂਗਾ ਤੇ ਯਾ ਆਪਣੇ ਪ੍ਰਾਣ ਦੇ ਦਿਆਂਗਾ, ਉਸਨੂੰ ਇਹ ਯਕੀਨ ਸੀ ਕਿ ਰਾਧਾ ਆਪਣੀ ਖੁਸ਼ੀ ਨਾਲ ਸਤੀ ਨਹੀਂ ਹੋ ਰਹੀ ਤ੍ਰਿਕਾਲ ਸੰਧਿਆ ਹੋਣ ਵਿਚ ਥੋੜਾ ਚਿਰ
ਰਹਿ ਗਿਆ ਸੀ, ਬੜੇ ਜ਼ੋਰ ਦੀ ਹਨੇਰੀ ਆਈ ਅਤੇ ਮੌਲਾਧਾਰ ਮੀਂਹ ਵਸਨਾ ਸ਼ੁਰੂ ਹੋ ਗਿਆ, ਮਕਾਨ ਢਹਿ ਗਏ,ਇਹ ਕੁਦਰਤੀ ਤੂਫਾਨ ਤਾਂ ਸੀ, ਪਰ ਲੋਕਾਂ ਨੇ ਵੀ ਤੁਫਾਨ ਮਚਾਇਆ ਹੋਇਆ ਸੀ।
ਇਹ ਵੇਖ ਕੇ ਮੰਗਲ ਦੇ ਦਿਲ ਨੂੰ ਕੁਝ ਹੌਂਸਲਾ ਹੋਇਆ, ਉਸਨੇ ਸੋਚਿਆ ਕਿ ਪ੍ਰਮਾਤਮਾਂ ਮੇਰੇ ਨਾਲ ਹੈ, ਅਤੇ ਉਹ ਚਾਹੁੰਦਾ ਹੈ ਕਿ ਰਾਧਾ ਸਤੀ ਨਾ ਹੋਵੇ, ਉਹ ਆਪ ਵੀ ਆਪਣੀ ਤਾਕਤ ਨੂੰ ਵਰਤਣ ਵਿਚ ਲਿਆਉਣਾ ਚਾਹੁੰਦਾ ਪਰ ਲਿਆ ਨਹੀਂ ਸੀ ਸਕਦਾ, ਉਸ ਤੋਂ ਬਹੁਤ ਜ਼ਿਆਦਾ ਤਾਕਤ ਨੂੰ ਵਰਤ ਕੇ ਕੁਦਰਤ ਨੇ ਉਸਦੀ ਮਦਤ ਕੀਤੀ, ਜ਼ਮੀਨ ਅਤੇ ਅਸਮਾਨ ਇਕੋ ਹੋ ਰਹੇ ਸਨ।
ਉਸੇ ਵੇਲੇ ਕਿਸੇ ਨੇ ਦਰਵਾਜ਼ਾ ਜ਼ੋਰ ਨਾਲ ਖੜਕਾਇਆ, ਮੰਗਲ ਨੇ ਜਲਦੀ ਨਾਲ ਖੋਲ੍ਹ ਦਿਤਾ, ਇਕ ਜ਼ਨਾਨੀ ਅੰਦਰ ਆਈ, ਉਸਦੇ ਕਪੜੇ ਪਾਣੀ ਨਾਲ ਗਰੁੱਚ ਹੋਏ ਹੋਏ ਸਨ,ਅਤੇ ਉਸਨੇ ਆਪਣਾ ਮੂੰਹ ਘੁੰਡ ਨਾਲ ਲੁਕਾਇਆ ਹੋਇਆ ਸੀ, ਮੰਗਲ ਨੇ ਝਟ ਪਟ ਪਛਾਣ ਲਿਆ ਕਿ ਇਹ
ਰਾਧਾ ਹੈ, ਕੰਬਦੀ ਹੋਈ ਅਵਾਜ਼ ਵਿਚ ਮੰਗਲ ਨੇ ਪੁਛਿਆ ਕਿ, "ਤੂੰ ਚਿੱਤਾ ਵਿਚੋਂ ਨੱਸ ਆਈ ਹੈਂ? ਹਾਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਡੇ ਘਰ ਆਵਾਂਗੀ, ਉਹ ਗਲ ਪੂਰੀ ਕਰਨ ਆਈ ਹਾਂ, ਪਰ ਮੰਗਲ, ਮੈਂ ਹੁਣ ਠੀਕ ਉਹੋ ਰਾਧਾ ਨਹੀਂ ਮੇਰਾ ਸਭ ਕੁਝ ਬਦਲ ਗਿਆ ਹੈ, ਹੁਣ ਦਸ ਕਿ ਤੂੰ ਮੈਨੂੰ ਆਪਣੇ ਘਰ ਰਖ ਸਕਦਾ ਹੈਂ? ਨਾਲੇ ਤੈਨੂੰ ਇਹ ਇਕਰਾਰ ਕਰਨਾ

-੯੯-