ਪੰਨਾ:ਟੈਗੋਰ ਕਹਾਣੀਆਂ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਨਹੀਂ। ਇਹੋ ਵਜਾ ਹੈ ਕਿ ਹੁਣ ਤਕ ਵੀ ਉਹ ਕਿਮੇ ਨੂੰ ਜਾਣ ਦੇ ਬੁਝ ਦੇ ਨਹੀਂ, ਡਾਕਖਾਨਾ ਮਾਮੂਲੀ ਜਿਹਾ ਹੈ,ਕੰਮ ਵੀ ਬਹੁਤਾ ਨਹੀਂ ਵੇਹਲੇ ਵੇਲੇ ਕਦੀ ਕਈ ਇਕ ਅਤੀ ਕਵਿਤਾ ਲਿਖਣ ਲਈ ਬੈਠ ਜਾਂਦੇ ਸਨ, ਉਸ ਕਵਿਤਾ ਵਿਚ ਉਨ੍ਹਾਂ ਨੇ ਆਪਣਾ ਖਿਆਲ ਇਸ ਤਰ੍ਹਾਂ ਦਸਿਆ।
"ਸਾਰਾ ਦਿਨ ਠੰਡੀ ਹਵਾ ਚਲਦੀ ਹੈ,ਦਰੱਖਤਾਂ ਦੇ ਪੱਤੇ ਖੁਸ਼ ਹੋ ਕੇ ਤੋੜੀਆਂ ਵਜਾਂਦੇ ਹਨ ਜਿਸ ਤਰ੍ਹਾਂ ਉਨ੍ਹਾਂ ਨੂੰ ਸਾਰੀ ਦੁਨੀਆਂ ਦਾ ਧਨ ਮਿਲ ਗਿਆ ਹੋਵੇ, ਅਸਮਾਨ ਤੇ ਬਦਲਾਂ ਦਾ ਝੁੰਡ ਰਹਿੰਦਾ ਹੈ ਕੋਈ ਏਧਰੋਂ ਉਧਰ ਕਦੀ ਓਧਰੋਂ ਏਧਰ ਡਰਾਉਣੇ ਕਾਲੇ ਦਿਓ ਦੀ ਤਰ੍ਹਾਂ ਅਸਮਾਨ ਤੇ ਫਿਰਦੇ
ਰਹਿੰਦੇ ਹਨ ਇਸ ਦਿਲ ਖਿਚਵੇਂ ਅਤੇ ਖੁਸ਼ੀ ਦੇ ਨਜ਼ਾਰੇ ਵਿਚ ਸਾਰਾ ਦਿਨ ਕਿੰਨੀ ਖੁਸ਼ੀ ਅਤੇ ਅਨੰਦ ਵਿਚ ਬੀਤਦਾ ਹੈ,ਉਹ ਕਿਹਾ ਨਹੀਂ ਜਾਂਦਾ, ਪਰ ਪ੍ਰਮਾਤਮਾ ਹੀ ਜਾਨੇ, ਜੇ ਅਲਫ ਲੇਲਾ ਦਾ ਕੋਈ ਜਾਦੂ ਵਾਲਾ ਭੂਤ ਆ ਕੇ ਇਕ ਰਾਤ ਵਿਚ ਇਨ੍ਹਾਂ ਸਾਰੇ ਹਰੇ ਭਰੇ ਦਰਖਤਾਂ ਨੂੰ ਕੱਟ ਕੇ ਇਕ ਪੱਕੀ ਸੜਕ ਬਣਾ ਦੇਵੇ,ਅਤੇ ਬਾਕੀ ਜ਼ਮੀਨ ਵਿਚ ਉਚੇ ਉਚੇ ਮਹੱਲ ਅਤੇ ਚੰਗੀਆਂ ਦੁਕਾਨਾਂ ਬਣਾ ਦੇਵੇ, ਅਤੇ ਨਾਲ ਹੀ ਜੇ ਐਨੀ ਮੇਹਰਬਾਨੀ ਹੋ ਜਾਵੇ ਕਿ ਇਹ ਬਦਲ ਅੱਖਾਂ ਤੋਂ ਦੂਰ ਹੋ ਜਾਣ ਤਦ ਏਸ ਤੜਫਦੇ ਹੋਏ ਮਨੁੱਖਾਂ ਦੀ ਜਾਣ ਬਚ ਸਕਦੀ ਹੈ,ਇਥੇ ਰਹਿਣਾ ਤਾਂ ਹੁਣ ਔਖਾ ਹੋ ਗਿਆ ਹੈ।"
ਬਾਊ ਸਾਹਿਬ ਦੀ ਤਨਖਾਹ ਵੀ ਕੋਈ ਬਹੁਤੀ ਨਹੀਂ, ਪਹਿਲਾਂ ਤਾਂ ਉਹ ਰੋਟੀ ਵੀ ਆਪ ਹੀ ਪਕਾਂਦੇ ਸਨ ਪਰ ਹੁਣ ਕੁਝ ਦਿਨਾਂ ਤੋਂ ਇਕ ਯਤੀਮ ਕੁੜੀ ਕੰਮਕਾਰ ਕਰਦੀ ਹੈ ਸਭ ਕੰਮ ਦੀ ਮਜ਼ਦੂਰੀ ਉਸ ਨੂੰ ਚਾਰ ਰੋਟੀਆਂ ਮਿਲਦੀਆਂ ਸਨ ਕਿਉਂਕਿ ਉਹ ਜਾਤ ਦੀ ਅਹੀਰ ਹੈ ਇਸ ਕਰ ਕੇ ਪਿੰਡ ਵਾਲਿਆਂ ਨੇ ਉਸਦਾ ਨਾਂ ਵੀ ਹੀਰਾ ਹੀ ਰਖ ਦਿਤਾ, ਉਸਦੀ ਉਮਰ ਕੋਈ ਬਾਰਾਂ ਤੇਰ੍ਹਾਂ ਸਾਲ ਹੋਵੇਗੀ।

-੧੦੬-